ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ ਸ਼ੁਰੂ ਕਰਨ ਵਾਲੀਆਂ ਮਾਵਾਂ ਡਿਪਰੈਸ਼ਨ ਦਾ ਖਤਰਾ ਵੱਧ ਜਾਂਦਾ ਹੈ। 600,000 ਔਰਤਾਂ ’ਤੇ ਡੈਨਮਾਰਕ ਦੇ ਕੋਪਨਹੇਗਨ ਯੂਨੀਵਰਸਿਟੀ ਹਸਪਤਾਲ ’ਚ ਕੀਤੀ ਗਈ ਇੱਕ ਰਿਸਰਚ ’ਚ ਇਹ ਗੱਲ ਸਾਹਮਣੇ ਆਈ ਹੈ।
ਇਨ੍ਹਾਂ ਗਰਭ ਨਿਰੋਧਕਾਂ ’ਚੋਂ ਸਿਰਫ਼ progestogen ਵਾਲੀ ਗੋਲੀ ਦਾ ਨੇ ਇੱਕ ਵੱਖਰਾ ਹੀ ਅਸਰ ਵਿਖਾਇਆ ਹੈ। ਸ਼ੁਰੂਆਤ ਵਿੱਚ ਇਹ ਡਿਸਪਰੈਸ਼ਨ ਦੇ ਜੋਖਮ ਨੂੰ ਘਟਾਉਂਦੀ ਸੀ ਪਰ ਬਾਅਦ ਵਿੱਚ ਇਸ ਨੂੰ ਵਧਾਉਣ ਲੱਗ ਪਈ। ਹਾਲਾਂਕਿ ਅਧਿਐਨ ’ਚ ਸ਼ਾਮਲ ਹੋਣ ਵਾਲੀਆਂ ਔਰਤਾਂ ’ਚੋਂ ਸਿਰਫ 1.5٪ ’ਚ ਡਿਪਰੈਸ਼ਨ ਵੇਖਿਆ ਗਿਆ। ਜਣੇਪੇ ਤੋਂ ਬਾਅਦ ਡਿਪਰੈਸ਼ਨ ਗੰਭੀਰ ਮਾਨਸਿਕ ਸਿਹਤ ਚਿੰਤਾਵਾਂ ਪੈਦਾ ਕਰ ਸਕਦਾ ਹੈ, ਜਿਸ ਦੇ ਲੱਛਣਾਂ ’ਚ ਉਦਾਸੀ, ਆਤਮਵਿਸ਼ਵਾਸ ਨਾ ਹੋਣਾ, ਮਜਬੂਰ ਹੋਣ ਦੀ ਭਾਵਨਾ, ਡਰ ਜਾਂ ਘਬਰਾਹਟ, ਥੱਕੇ ਹੋਣਾ, ਨੀਂਦ ਦੇ ਸਮੇਂ ’ਚ ਤਬਦੀਲੀ, ਪੇਟ ਨਾਲ ਸਬੰਧਤ ਤਬਦੀਲੀਆ ਅਤੇ ਊਰਜਾਹੀਣ ਹੋਣਾ ਸ਼ਾਮਲ ਹੈ।