ਅੰਦਰੂਨੀ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਨਵੀਂ ਪੁਲਿਸ ਨੇ ਕੀਤੀ ਸਟ੍ਰਾਈਕ ਟੀਮ MAST ਦੀ ਸ਼ੁਰੂਆਤ

ਮੈਲਬਰਨ : ਅੰਦਰੂਨੀ ਭ੍ਰਿਸ਼ਟਾਚਾਰ ਨੂੰ ਨਿਸ਼ਾਨਾ ਬਣਾਉਣ ਲਈ ਆਸਟ੍ਰੇਲੀਆਈ ਫੈਡਰਲ ਪੁਲਿਸ (AFP), NSW ਪੁਲਿਸ ਫੋਰਸ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ ਦੀ ਇੱਕ ਨਵੀਂ ਮਲਟੀ ਏਜੰਸੀ ਸਟ੍ਰਾਈਕ ਟੀਮ (MAST) ਸਥਾਪਤ ਕੀਤੀ ਗਈ ਹੈ। ਇਸ ਪਹਿਲ ਕਦਮੀ ਦੇ ਨਤੀਜੇ ਵਜੋਂ Mount Pritchard ’ਚ ABF ਦੇ ਇੱਕ ਕਰਮਚਾਰੀ ਅਤੇ ਇੱਕ ਕਥਿਤ ਅਪਰਾਧੀ ਵਿਰੁੱਧ ਆਸਟ੍ਰੇਲੀਆ ਵਿੱਚ ਗੈਰਕਾਨੂੰਨੀ ਨਸ਼ੇ ਇੰਪੋਰਟ ਕਰਨ ਦੀ ਸਾਜਿਸ਼ ਰਚਣ ਦੇ ਦੋਸ਼ ਲਗਾਏ ਗਏ।