ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਦੋਸ਼ਾਂ ਮਗਰੋਂ ਮੈਲਬਰਨ ਸ਼ੋਅ ਦੇ ਆਰਗੇਨਾਈਜ਼ਰ ਵੀ ਆਏ ਸਾਹਮਣੇ, ਜਾਣੋ ਕੀ ਦਿੱਤੀ ਸਫ਼ਾਈ

ਮੈਲਬਰਨ : ਬਾਲੀਵੁੱਡ ਗਾਇਕ ਨੇਹਾ ਕੱਕੜ ਵੱਲੋਂ ਕੁੱਝ ਦਿਨ ਪਹਿਲਾਂ ਹੋਏ ਮੈਲਬਰਨ ਸ਼ੋਅ ’ਚ ਦੇਰ ਨਾਲ ਆਉਣ ਲਈ ਆਰਗੇਨਾਈਜ਼ਰਾ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦੋਸ਼ਾਂ ਤੋਂ ਬਾਅਦ ਆਰਗੇਨਾਈਜ਼ਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੀ ਸਫ਼ਾਈ ਦਿੱਤੀ ਹੈ। ਇੰਸਟਗ੍ਰਾਮ ’ਤੇ ਕਈ ਪੋਸਟਾਂ ਪਾ ਕੇ ਆਰਗੇਨਾਈਜ਼ਰ Beats Production ਨੇ ਨੇਹਾ ਕੱਕੜ ’ਤੇ ਗ਼ੈਰਪੇਸ਼ੇਵਰਾਨਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਸ ਕਾਰਨ ਉਨ੍ਹਾਂ ਨੂੰ 4.52 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਹੈ ਪੂਰਾ ਮਾਮਲਾ :  ਮੈਲਬਰਨ ਸ਼ੋਅ ਮਗਰੋਂ ‘ਟਰੋਲਰਾਂ’ ਨੂੰ ਗਾਇਕਾ ਨੇਹਾ ਕੱਕੜ ਨੇ ਦਿੱਤਾ ਜਵਾਬ, ਦਸਿਆ ਦੇਰ ਨਾਲ ਆਉਣ ਦਾ ਅਸਲ ਕਾਰਨ – Sea7 Australia

Beats Production ਨੇ ਖ਼ਰਚਿਆਂ ਦਾ ਵੇਰਵਾ ਵੀ ਦਿੱਤਾ ਅਤੇ ਨੇਹਾ ਕੱਕੜ ਵੱਲੋਂ ਉਸ ਦੀ ਟੀਮ ਨੂੰ ਖਾਣਾ ਅਤੇ ਠਹਿਰਨ ਲਈ ਥਾਂ ਨਾ ਦੇਣ ਦੇ ਦੋਸ਼ਾਂ ਨੂੰ ਵੀ ਰੱਦ ਕੀਤਾ। ਇਹੀ ਨਹੀਂ ਉਨ੍ਹਾਂ ਕਿਹਾ ਕਿਹਾ ਕਿ ਨੇਹਾ ਕੱਕੜ ਵੱਲੋਂ ਕਲਾਕਾਰਾਂ ਦੇ ਕਮਰੇ ’ਚ ਸਿਗਰਟਨੋਸ਼ੀ ਕਰਨ ਕਾਰਨ ਉਨ੍ਹਾਂ ਨੂੰ ਸਿਡਨੀ ਅਤੇ ਮੈਲਬਰਨ ਦੇ ਕਰਾਊਨ ਟਾਵਰਸ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਮੈਲਬਰਨ ਅਤੇ ਸਿਡਨੀ ’ਚ ਆਰਟਿਸਟ ਰੂਮ ਅੰਦਰ ਸਿਗਰਟਨੋਸ਼ੀ ’ਤੇ ਪਾਬੰਦੀ ਹੈ।