ਕਰਜ਼ਦਾਰਾਂ ਨੂੰ ਰਾਹਤ, ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿਚੋਂ ਇਕ ਨੇ ਵਿਆਜ ਰੇਟ ਵਿਚ ਕਟੌਤੀ ਕੀਤੀ

ਮੈਲਬਰਨ : ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿਚੋਂ ਇਕ ਨੇ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਦੇ ਮੱਦੇਨਜ਼ਰ ਆਪਣੇ ਫ਼ਿਕਸਡ ਵਿਆਜ ਰੇਟ ਵਿਚ ਕਟੌਤੀ ਕੀਤੀ ਹੈ। ਕੈਨਸਟਾਰ ਵੱਲੋਂ ਰੇਟ ਟਰੈਕਿੰਗ ਦੇ ਅਨੁਸਾਰ ਨੈਸ਼ਨਲ ਆਸਟ੍ਰੇਲੀਆ ਬੈਂਕ (NAB) ਨੇ owner-occupier ਅਤੇ ਸਿਰਫ਼ ਵਿਆਜ ਵਾਲੇ ਫ਼ਿਕਸਡ ਰੇਟ ’ਚ 0.50 ਪ੍ਰਤੀਸ਼ਤ ਅੰਕਾਂ ਤੱਕ ਦੀ ਕਟੌਤੀ ਕੀਤੀ ਹੈ ਅਤੇ ਨਿਵੇਸ਼ਕ ਅਤੇ owner-occupier ਵਿਆਜ-ਨਿਰਧਾਰਤ ਦਰਾਂ ਵਿੱਚ 0.65 ਪ੍ਰਤੀਸ਼ਤ ਅੰਕਾਂ ਤੱਕ ਦੀ ਕਟੌਤੀ ਕੀਤੀ ਹੈ।

ਬੈਂਕ ਦਾ ਸਭ ਤੋਂ ਘੱਟ ਫ਼ਿਕਸਡ ਰੇਟ ਹੁਣ owner-occupier ਲਈ 5.89 ਪ੍ਰਤੀਸ਼ਤ ਹੈ ਜੋ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਜਮ੍ਹਾਂ ਰਕਮ ਵਾਲੇ ਮੂਲ ਅਤੇ ਵਿਆਜ ਦਾ ਭੁਗਤਾਨ ਕਰ ਰਹੇ ਹਨ। ਪਿਛਲੇ ਢਾਈ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ NAB ਨੇ ਕਟੌਤੀ ਕੀਤੀ ਹੈ ਅਤੇ ਪਿਛਲੇ ਵੀਰਵਾਰ ਨੂੰ Macquarie’s ਵੱਲੋਂ ਵੀ ਨਿਰਧਾਰਤ ਰੇਟ ਵਿਚ ਕਟੌਤੀ ਕੀਤੀ ਗਈ ਸੀ।