ਵਿਕਟੋਰੀਆ ’ਚ ਨਾਜ਼ੀ ਸਲੂਟ ਦੇਣ ਦੇ ਦੋਸ਼ ’ਚ ਪਹਿਲਾ ਵਿਅਕਤੀ ਦੋਸ਼ੀ ਕਰਾਰ, ਗੋਰੀ ਚਮੜੀ ਵਾਲਿਆਂ ਨੂੰ ਦਸਦਾ ਸੀ ਸਰਬਉੱਚ

ਮੈਲਬਰਨ : ਵਿਕਟੋਰੀਆ ਵਿਚ ਨਾਜ਼ੀ ਸਲੂਟ ਦੇਣ ਵਾਲੇ ਪਹਿਲੇ ਵਿਅਕਤੀ ਨੂੰ ਇਸ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਮੈਜਿਸਟ੍ਰੇਟ ਬ੍ਰੇਟ ਸੋਨੇਟ ਨੇ ਅੱਜ ਸਵੇਰੇ ਜਦੋਂ ਆਪਣਾ ਫੈਸਲਾ ਸੁਣਾਇਆ ਤਾਂ 25 ਸਾਲ ਦਾ Jacob Hersant ਵੀ ਅਦਾਲਤ ’ਚ ਸੀ। Hersant ਨੇ ਖ਼ੁਦ ਨੂੰ ਵਿਕਟੋਰੀਅਨ ਕਾਨੂੰਨ ਲਾਗੂ ਹੋਣ ਦੇ ਲਗਭਗ ਛੇ ਦਿਨ ਬਾਅਦ 27 ਅਕਤੂਬਰ, 2023 ਨੂੰ ਨਾਜ਼ੀ ਸਲੂਟ ਦੇਣ ਦਾ ਦੋਸ਼ੀ ਨਹੀਂ ਮੰਨਿਆ ਸੀ। ਪਰ ਮੈਲਬਰਨ ਮੈਜਿਸਟ੍ਰੇਟ ਕੋਰਟ ਵਿਚ ਚਲਾਈ ਗਈ ਵੀਡੀਓ ਵਿਚ Hersant ਕਾਊਂਟੀ ਕੋਰਟ ਦੇ ਬਾਹਰ ਪੱਤਰਕਾਰਾਂ ਅਤੇ ਕੈਮਰਾ ਕਰੂ ਦੇ ਸਾਹਮਣੇ ਸਲਾਮੀ ਦਿੰਦਾ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਉਹ ਕਹਿ ਰਿਹਾ ਸੀ ‘ਕਰਨ ਹੀ ਵਾਲਾ ਸੀ – ਪਰ ਹੁਣ ਇਹ ਗੈਰਕਾਨੂੰਨੀ ਹੈ’ ਅਤੇ ‘ਹਿਟਲਰ ਦੀ ਜੈ, ਆਸਟ੍ਰੇਲੀਆ ਸਿਰਫ਼ ਗੋਰੀ ਚਮੜੀ ਵਾਲਿਆਂ ਲਈ’। ਮੈਜਿਸਟਰੇਟ ਨੇ ਪਾਇਆ ਕਿ Hersant ਵਿਰੁਧ ਦੋਸ਼ ਕਾਨੂੰਨੀ ਤੌਰ ’ਤੇ ਜਾਇਜ਼ ਸੀ।