ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੀ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ Perth ਦੇ ਸਬਅਰਬ Canning Vale ਦੇ ਇੱਕ ਗੁਰਦੁਆਰੇ ਬਾਹਰ ਵਾਪਰੀ ਗੁਟਕਾ ਸਾਿਹਬ ਦੀ ਬੇਅਦਬੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਦੀ ਜਾਂਚ ਜਾਰੀ ਹੈ। WA Police Force ਨੇ 29 ਅਗੱਸਤ ਨੂੰ ਵਾਪਰੀ ਇਸ ਘਟਨਾ ਬਾਰੇ ਪਹਿਲੀ ਵਾਰੀ ਬਿਆਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਮੰਚ X ’ਤੇ ਡਿਵੀਜ਼ਨਲ ਸੂਪਰਡੈਂਟ Sheron Bird ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ, ‘‘ਅਸੀਂ ਇਸ ਮਾਮਲੇ ਦੀ ਜਾਂਚ ਲਈ ਸਿੱਖ ਭਾਈਚਾਰੇ ਦੇ ਪ੍ਰਤੀਨਿਧੀਆਂ ਅਤੇ ਲੀਡਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਵਿਸ਼ੇਸ਼ ਕਰ ਕੇ ਸਿੱਖ ਐਸੋਸੀਏਸ਼ਨ ਆਫ਼ ਵੈਸਟਰਟਨ ਆਸਟ੍ਰੇਲੀਆ, ਕੈਨਿੰਗ ਵੇਲ ਗੁਰਦੁਆਰਾ ਨਾਲ। ਸਾਡੀ ਪਹਿਲ ਸਿੱਖ ਭਾਈਚਾਰੇ ਦੀ ਹਮਾਇਤ ਕਰਦਿਆਂ ਸਾਰੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨਾ ਹੈ ਭਾਵੇਂ ਉਹ ਕਿਸੇ ਵੀ ਪਿਛੋਕੜ ਦੇ ਕਿਉਂ ਨਾ ਹੋਣ।’’
ਇਹ ਵੀ ਪੜ੍ਹੋ : ਯੂਨਾਈਟਡ ਸਿੱਖਜ਼ ਨੇ ਕੀਤੀ Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਨਿੰਦਾ, ਜਵਾਬਦੇਹੀ ਦੀ ਮੰਗ ਲਈ ਕਮੇਟੀ ਕਾਇਮ – Sea7 Australia