Perth ਸਥਿਤ ਗੁਰਦੁਆਰੇ ਸਾਹਮਣੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਸਖ਼ਤ ਨਿਖੇਧੀ, ਅਥਾਰਟੀਆਂ ਕੋਲੋਂ ਕਾਰਵਾਈ ਦੀ ਮੰਗ

ਮੈਲਬਰਨ: Perth ਦੇ ਸਬਅਰਬ Canning Vale ਵਿਖੇ ਸਥਿਤ ਇਕ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ ਪ੍ਰਧਾਨ ਹਰਭਜਨ ਸਿੰਘ ਬੈਜਾਵਨ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਘਟਨਾ Nicholson ਰੋਡ ਅਤੇ Shreeve ਰੋਡ ਦੇ ਚੌਰਾਹੇ ’ਤੇ ਵਾਪਰੀ ਜਿਸ ਨੂੰ ਨਫ਼ਰਤ ਫੈਲਾਉਣ ਲਈ ਮਸ਼ਹੂਰ ਸੋਸ਼ਲ ਮੀਡੀਆ ਮੋਬਾਈਲ ਐਪ TikTok ’ਤੇ ਝੂਠੀ ਪਛਾਣ ਹੇਠ ਅਪਲੋਡ ਵੀ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵੀਡੀਓ ਨੂੰ ਝੂਠੀ ਪਛਾਣ ਹੇਠ ਅਪਲੋਡ ਕਰਨ ਦੀ ਡਰਪੋਕਾਨਾ ਕਾਰਵਾਈ ਨਾਮਨਜ਼ੂਰ ਹੈ ਅਤੇ ਅਤੇ ਇਸ ਨੇ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਧਾਰਮਿਕ ਸਹਿਣਸ਼ੀਲਤਾ ਅਤੇ ਸਦਭਾਵਨਾ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਭਾਈਚਾਰੇ ਦੇ ਨੇਤਾਵਾਂ ਨੇ ਸਹਿਣਸ਼ੀਲਤਾ ਦਾ ਸੱਦਾ ਦਿੱਤਾ ਹੈ ਅਤੇ ਅਥਾਰਟੀਆਂ ਨੂੰ ਇਸ ਘਟਨਾ ਦੀ ਜਾਂਚ ਦੀ ਬੇਨਤੀ ਕੀਤੀ ਗਈ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਗਈ ਹੈ। ਨਾਲ ਹੀ TikTok ਨੂੰ ਇਹ ਵੀਡੀਓ ਹਟਾਉਣ ਦੀ ਵੀ ਰਿਪੋਰਟ ਕੀਤੀ ਗਈ ਹੈ।