ਮੈਲਬਰਨ: ਨਿਊਜ਼ੀਲੈਂਡ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦੇ ਮਾਲਕਾਂ ਨੂੰ ਇਸ ਸ਼ੁੱਕਰਵਾਰ ਤੱਕ ਆਪਣੇ ਰੋਡ ਯੂਜ਼ਰ ਚਾਰਜ (RUC) ਦਾ ਭੁਗਤਾਨ ਨਾ ਕਰਨ ’ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਤੱਕ, 105,105 ਰਜਿਸਟਰਡ EV ਅਤੇ ਪਲੱਗ-ਇਨ ਹਾਈਬ੍ਰਿਡ ਵਿੱਚੋਂ 80٪ ਨੇ ਇਸ ਕਾਨੂੰਨ ਦੀ ਪਾਲਣਾ ਕੀਤੀ ਹੈ। NZTA ਤੁਰੰਤ ਭੁਗਤਾਨ ਨੂੰ ਉਤਸ਼ਾਹਤ ਕਰਦਾ ਹੈ, ਬੁੱਧਵਾਰ ਤੋਂ 10,000 ਤੋਂ ਵੱਧ ਲਾਇਸੈਂਸ ਖਰੀਦੇ ਗਏ ਹਨ। RUC, ਜੋ ਵਹੀਕਲ ਦੀ ਕਿਸਮ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ ਅਤੇ ਹਰ 1000 ਕਿਲੋਮੀਟਰ ਲਈ ਪ੍ਰੀਪੇਡ ਹੁੰਦੇ ਹਨ, ਨੈਸ਼ਨਲ ਲੈਂਡ ਟਰਾਂਸਪੋਰਟ ਫ਼ੰਡ (NLTF) ਵਿੱਚ ਯੋਗਦਾਨ ਪਾਉਂਦੇ ਹਨ। ਇਸ ਨਾਲ EV ਅਤੇ ਹਾਈਬ੍ਰਿਡ ਮਾਲਕਾਂ ਲਈ 14 ਸਾਲ ਦੀ ਛੋਟ ਖਤਮ ਹੋ ਗਈ ਹੈ।
ਨਿਊਜ਼ੀਲੈਂਡ ਦੇ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ ਮਾਲਕਾਂ ਲਈ RUC ਭਰਨ ਦਾ ਅੱਜ ਆਖਰੀ ਮੌਕਾ
