ਬ੍ਰਿਸਬੇਨ ’ਚ ਅੱਗ ਨੇ ਪੰਜਾਬੀ ਪਰਿਵਾਰ ਦੇ ਸੁਪਨੇ ਕੀਤੇ ਸੁਆਹ, ਨਿਰਮਾਣ ਅਧੀਨ ਦੋ ਘਰਾਂ ’ਚ ਸ਼ਰਾਰਤੀ ਬੱਚਿਆਂ ਵੱਲੋਂ ਅੱਗ ਲਾਉਣ ਦਾ ਖਦਸ਼ਾ

ਮੈਲਬਰਨ:  ਬ੍ਰਿਸਬੇਨ ’ਚ ਭਿਆਨਕ ਅੱਗ ਨੇ ਦੋ ਉਸਾਰੀ ਅਧੀਨ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਇਨ੍ਹਾਂ ’ਚੋਂ ਇੱਕ ਘਰ ਪੰਜਾਬੀ ਮੂਲ ਦੇ ਪਰਿਵਾਰ ਦਾ ਸੀ। ਤੜਕੇ 2 ਵਜੇ ਦੇ ਕਰੀਬ ਦੇ ਮੈਂਗੋ ਹਿੱਲ ਵਿੱਚ ਡੀਕਨ ਕ੍ਰੈਸੈਂਟ ’ਤੇ ਅੱਗ ਲੱਗਣ ਤੋਂ ਬਾਅਦ ਇੱਕ ਨਿਰਮਾਣ ਅਧੀਨ ਘਰ ਤਬਾਹ ਹੋ ਗਿਆ ਅਤੇ ਦੂਜਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਤਬਾਹ ਹੋਏ ਘਰ ਦੇ ਬਿਲਡਰ ਨੇ ਨੁਕਸਾਨ ਦਾ ਬਿੱਲ ਲਗਭਗ 10 ਲੱਖ ਡਾਲਰ ਹੋਣ ਦਾ ਅੰਦਾਜ਼ਾ ਲਗਾਇਆ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਦਿਨ ਦਾ ਕੰਮ ਖ਼ਤਮ ਕਰ ਕੇ ਜਾਣ ਤੋਂ ਬਾਅਦ ਇੱਥੇ ਕੁੱਝ ਸ਼ਰਾਰਤੀ ਬੱਚਿਆਂ ਨੇ ਆ ਕੇ ਅੱਗ ਲਗਾ ਦਿੱਤੀ।

ਉਸਾਰੀ ਅਧੀਨ ਘਰਾਂ ਵਿਚੋਂ ਇਕ ਦੀ ਮਾਲਕ ਕੁਲਵਿੰਦਰ ਸੰਧੂ ਨੇ ਮੀਡੀਆ ਨੂੰ ਦੱਸਿਆ ਸੀ ਕਿ ਅੱਗ ਲੱਗਣ ਨਾਲ ਉਸ ਦਾ ਦਿਲ ਟੁੱਟ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਆਪਣੀ ਸਾਰੀ ਸਾਲਾਂ ਦੀ ਕਮਾਈ ਇਸ ਘਰ ਵਿੱਚ ਲਗਾ ਦਿੱਤੀ ਅਤੇ ਅਸੀਂ ਇਸ ਵਿੱਚ ਜਾਣ ਲਈ ਬਹੁਤ ਉਤਸੁਕ ਸੀ।’’ ਉਸ ਨੇ ਕਿਹਾ, ‘‘ਇਹ ਅਸਲ ਵਿੱਚ ਸਾਡਾ ਰਿਟਾਇਰਮੈਂਟ ਘਰ ਹੋਣਾ ਸੀ – ਅਤੇ ਅਸੀਂ ਬਹੁਤ ਸਾਰੇ ਸਮਾਗਮਾਂ ਦੀ ਯੋਜਨਾ ਬਣਾਈ ਸੀ, ਮੇਰੇ ਬੇਟੇ ਦੇ 18ਵੇਂ ਜਨਮਦਿਨ ਦੇ ਨਾਲ, ਮੇਰੀ ਧੀ ਦੇ ਵਿਆਹ ਦੇ ਨਾਲ।’’

ਜਦਕਿ ਇਕ ਹੋਰ ਮਕਾਨ ਦੇ ਮਾਲਕਾਂ ਨੇ ਕਿਹਾ ਕਿ ਉਹ ਬਹੁਤ ਗੁੱਸੇ ਵਿਚ ਹਨ ਅਤੇ ਇਸ ਘਟਨਾ ਨੇ ਉਨ੍ਹਾਂ ਦੀਆਂ ਸਾਡੀਆਂ ਯੋਜਨਾਵਾਂ ਨੂੰ ਰੋਕ ਦਿੱਤਾ ਹੈ। ਕੁਈਨਜ਼ਲੈਂਡ ਪੁਲਿਸ ਨੇ ਕਿਹਾ ਕਿ ਕੋਈ ਵੀ ਸਰੀਰਕ ਤੌਰ ‘ਤੇ ਜ਼ਖਮੀ ਨਹੀਂ ਹੋਇਆ। ਪੁਲਿਸ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਲਈ ਕਹਿ ਰਹੀ ਹੈ ਜਿਸ ਕੋਲ ਸਵੇਰੇ 1:30 ਵਜੇ ਤੋਂ 2:30 ਵਜੇ ਦੇ ਵਿਚਕਾਰ ਗਲੀ ਦਾ ਸੀ.ਸੀ.ਟੀ.ਵੀ. ਜਾਂ ਡੈਸ਼ਕੈਮ ਹੋਵੇ ਹੈ।

Leave a Comment