ਮੈਲਬਰਨ: ਆਸਟ੍ਰੇਲੀਆ ਵਸਦੇ ਪੰਜਾਬੀ ਮੂਲ ਦੇ ਗੁਰਜੀਤ ਸਿੰਘ ਗਰੇਵਾਲ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਸ ਦੀ ਪਤਨੀ ਗਗਨਦੀਪ ਕੌਰ ਗਰੇਵਾਲ ਨੇ ਵਿੱਤੀ ਮਦਦ ਲਈ gofundme ’ਤੇ ਅਪੀਲ ਕੀਤੀ ਹੈ। ਅਪੀਲ ਉਨ੍ਹਾਂ ਦੱਸਿਆ ਹੈ, ‘‘ਸਾਡਾ 3 ਬੱਚਿਆਂ ਵਾਲਾ ਪਰਿਵਾਰ ਸੀ, ਪਰ ਬਦਕਿਸਮਤੀ ਨਾਲ, ਮੇਰੇ ਪਤੀ ਦੀ 11 ਮਈ 2024 ਨੂੰ ਮੌਤ ਹੋ ਗਈ। ਉਹ ਬਹੁਤ ਦਿਆਲੂ, ਆਪਣੇ ਪਰਿਵਾਰ ਨੂੰ ਪਿਆਰ ਕਰਨ ਵਾਲੇ ਅਤੇ ਮਦਦਗਾਰ ਵਿਅਕਤੀ ਸਨ। ਅਸੀਂ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਭੁਗਤਾਨ ਕਰਨ ਅਤੇ ਇਸ ਮੁਸ਼ਕਲ ਸਮੇਂ ਦੌਰਾਨ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਲਈ ਲਗਭਗ 200,000 ਡਾਲਰ ਇਕੱਠੇ ਕਰਨ ਦੀ ਉਮੀਦ ਕਰ ਰਹੇ ਹਾਂ, ਖ਼ਾਸਕਰ ਮੇਰੇ ਬੱਚਿਆਂ ਅਤੇ ਉਨ੍ਹਾਂ ਦੇ ਭਵਿੱਖ ਲਈ।’’ ਗਰੇਵਾਲ ਪਰਿਵਾਰ ਦੀ ਮਦਦ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰ ਕੇ ਕੀਤੀ ਜਾ ਸਕਦੀ ਹੈ:
Fundraiser by Gagandeep Kaur Grewal : Late Gurjeet Singh Grewal (gofundme.com)