ਕੋਵਿਡ-19 ਦਾ ਅਸਰ! ਆਸਟ੍ਰੇਲੀਆ ’ਚ ਰਿਟਾਇਰਮੈਂਟ ਦੀ ਉਮਰ ਪਿਛਲੇ 50 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ

ਮੈਲਬਰਨ : KPMG ਦੇ ਇੱਕ ਸਰਵੇ ਅਨੁਸਾਰ ਆਸਟ੍ਰੇਲੀਆ ’ਚ ਲੋਕਾਂ ਦੇ ਰਿਟਾਇਰ ਹੋਣ ਦੀ ਉਮਰ ਦਾ ਅੰਕੜਾ 1970 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਹੈ। ਸ਼ਹਿਰਾਂ ਬਾਰੇ ਅਰਥਸ਼ਾਸਤਰੀ ਟੈਰੀ ਰਾਵਨਸਲੇ ਨੇ ਪਾਇਆ ਕਿ ਮਰਦਾਂ ਲਈ 2022 ਅਤੇ 2023 ਵਿਚ ਰਿਟਾਇਰਮੈਂਟ ਦੀ ਔਸਤ ਉਮਰ 66.2 ਸੀ ਅਤੇ ਔਰਤਾਂ ਲਈ ਇਹ 64.8 ਸੀ, ਜੋ ਕ੍ਰਮਵਾਰ 1972 ਅਤੇ 1971 ਤੋਂ ਬਾਅਦ ਸਭ ਤੋਂ ਵੱਧ ਹੈ। ਇਹੀ ਨਹੀਂ ਇਸ ਸਮੇਂ ਦੌਰਾਨ ਭਰਤੀ ਕੀਤੇ 20 ਫ਼ੀਸਦੀ ਤੋਂ ਵੱਧ ਮੁਲਾਜ਼ਮ 55 ਸਾਲ ਤੋਂ ਵੱਧ ਉਮਰ ਦੇ ਹਨ। ABC ਨਿਊਜ਼ ਬ੍ਰੇਕਫਾਸਟ ‘ਤੇ ਰਾਵਨਸਲੇ ਨੇ ਕਿਹਾ ਕਿ ਕੋਵਿਡ ਦੌਰਾਨ ਬਜ਼ੁਰਗਾਂ ਦੇ ਵਰਕਫ਼ੋਰਸ ‘ਚ ਬਣੇ ਰਹਿਣ ਜਾਂ ਕੰਮ ‘ਤੇ ਪਰਤਣ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, “ਇਹ ਉਹ ਲੋਕ ਹਨ ਜੋ ਆਮ ਤੌਰ ‘ਤੇ ਰਿਟਾਇਰ ਹੋ ਸਕਦੇ ਹਨ ਪਰ ਬਾਰਡਰ ਬੰਦ ਹੋਣ ਕਾਰਨ ਉਨ੍ਹਾਂ ਕਿਹਾ ਕਿ ਮੈਂ ਹੁਣ ਘੁੰਮਣ ਤਾਂ ਨਹੀਂ ਜਾ ਸਕਦਾ, ਚਲੋ ਕੰਮ ’ਤੇ ਹੀ ਲੱਗੇ ਰਹਿੰਦੇ ਹਾਂ।’’

Leave a Comment