ਵੈਸਟਰਨ ਆਸਟ੍ਰੇਲੀਆ ’ਚ ਵੇਖਿਆ ਗਿਆ ਦੁਰਲੱਭ ਛਛੂੰਦਰ, ਜਾਣੋ ਸੁਨਹਿਰੀ ਵਾਲਾਂ ਵਾਲੇ ਅਨੋਖੇ ਜਾਨਵਰ ਬਾਰੇ

ਮੈਲਬਰਨ : ਵੈਸਟਰਨ ਆਸਟ੍ਰੇਲੀਆ ’ਚ ਮੂਲਵਾਸੀ ਸੰਗਠਨ ਦੇ ਰੇਂਜਰਾਂ ਨੇ ਇੱਕ ਬਹੁਤ ਹੀ ਦੁਰਲੱਭ ਮੋਲ (ਛਛੂੰਦਰ) ਦੀਆਂ ਤਸਵੀਰਾਂ ਖਿੱਚੀਆਂ ਹਨ। ਇਹ ਮੋਲ ਜ਼ਿਆਦਾਤਰ ਸਮਾਂ ਰੇਤ ਦੇ ਹੇਠਾਂ ਹੀ ਰਹਿੰਦਾ ਹੈ ਅਤੇ ਆਮ ਤੌਰ ’ਤੇ ਇੱਕ ਦਹਾਕੇ ’ਚ ਪੰਜ ਤੋਂ 10 ਵਾਰੀ ਨਜ਼ਰ ਹੀ ਇਸ ਦੇ ਦਰਸ਼ਨ ਹੁੰਦੇ ਹਨ। ਇਹ ਗਿੱਲੇ ਜਾਂ ਠੰਢੇ ਮੌਸਮ ’ਚ ਹੀ ਰੇਤ ’ਤੇ ਆਉਂਦੇ ਹਨ। ਵੈਸਟਰਨ ਆਸਟ੍ਰੇਲੀਆ ਦੇ ਗ੍ਰੇਟ ਸੈਂਡੀ ਰੇਗਿਸਤਾਨ ਦੇ ਦੂਰ-ਦੁਰਾਡੇ ਸਥਿਤ ਕੋਨੇ ’ਚ ਮਿਲਿਆ ਇਹ ਆਕਰਸ਼ਕ ਸੁਨਹਿਰੀ ਵਾਲਾਂ ਵਾਲਾ ਨੌਰਦਰਨ ਮਾਰਸੁਪੀਅਲ ਮੋਲ (Northern marsupial mole) ਹਥੇਲੀ ਦੇ ਆਕਾਰ ਦਾ ਹੈ ਅਤੇ ਬਿਲਕੁਲ ਅੰਨ੍ਹਾ ਹੈ। ਆਪਣੇ ਸਿਰ ਨਾਲ ਖੁਦਾਈ ਕਰਨ ਵਾਲੇ ਪੰਜੇ ਵਰਗੇ ਹੱਥਾਂ ਦਾ ਪ੍ਰਯੋਗ ਕਰ ਕੇ ਇਹ ਸਤ੍ਹਾ ਤੋਂ 8 ਫ਼ੁੱਟ ਤੋਂ ਵੱਧ ਹੇਠਾਂ ਰੇਤ ’ਚ ਚਲਦੇ ਹਨ। ਅੱਖਾਂ ਨਾ ਹੋਣ ਦੇ ਬਾਵਜੂਦ ਇਹ ਜ਼ਮੀਨ ਹੇਠ ਆਪਣਾ ਰਸਤਾ ਸਟੀਕਤਾ ਨਾਲ ਲੱਭ ਲੈਂਦੇ ਹਨ ਅਤੇ ਬਿਲ ਬਣਾਉਣ ਲਈ ਆਪਣੀ ਸਖ਼ਤ ਨੱਕ ਅਤੇ ਮੱਥੇ ਦਾ ਪ੍ਰਯੋਗ ਕਰਦੇ ਹਨ।

Leave a Comment