ਮੈਲਬਰਨ: ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਗੋਲਰੀਜ਼ ਗਹਿਰਾਮਨ ‘ਤੇ ਆਕਲੈਂਡ ਦੇ ਦੋ ਸਟੋਰਾਂ, ਸਕੌਟੀਜ਼ ਬੁਟੀਕ ਅਤੇ ਵੈਲਿੰਗਟਨ ਦੇ Cre8iveworx, ਤੋਂ ਲਗਭਗ 10,000 ਡਾਲਰ ਦੇ ਕੱਪੜੇ ਚੋਰੀ ਕਰਨ ਦਾ ਦੋਸ਼ ਹੈ। ਪੁਲਿਸ ਵੱਲੋਂ ਅਦਾਲਤ ’ਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਅਨੁਸਾਰ ਕਥਿਤ ਘਟਨਾਵਾਂ ਤਿੰਨ ਵੱਖ-ਵੱਖ ਮੌਕਿਆਂ ‘ਤੇ ਵਾਪਰੀਆਂ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਗਹਿਰਾਮਨ ਨੇ 16 ਜਨਵਰੀ ਨੂੰ ਸੰਸਦ ਤੋਂ ਅਸਤੀਫਾ ਦੇ ਦਿੱਤਾ ਸੀ।
ਉਸ ਦੇ ਅਸਤੀਫ਼ੇ ਤੋਂ ਬਾਅਦ ਔਰਤ ਸਿਆਸਤਦਾਨਾਂ ਦੀ ਮਾਨਸਿਕ ਸਿਹਤ ’ਤੇ ਪੈਣ ਵਾਲੇ ਅਸਰ ਦਾ ਮੁੱਦਾ ਗਰਮਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸੰਸਦ ਦੇ ਬਾਹਰ ਔਰਤ ਸੰਸਦ ਮੈਂਬਰਾਂ ਨੂੰ ਆਨਲਾਈਨ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੇ ਅਸਤੀਫੇ ਤੋਂ ਬਾਅਦ, ਗਹਰਮਨ ਨੇ ਆਪਣੀਆਂ ਕਾਰਵਾਈਆਂ ’ਤੇ ਦੁੱਖ ਪ੍ਰਗਟਾਇਆ ਸੀ ਅਤੇ ਕਿਹਾ ਸੀ ਕਿ ਇਸ ਲਈ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਨ ਵਾਲੇ ਉਸ ਦੇ ਕੰਮ ਨਾਲ ਜੁੜੇ ਤਣਾਅ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਦੋਸ਼ਾਂ ਵਿੱਚ ਸਕੌਟੀਜ਼ ਬੁਟੀਕ ਵਿੱਚ ਵਾਪਰੀਆਂ ਘਟਨਾਵਾਂ ਲਈ ਵੱਧ ਤੋਂ ਵੱਧ ਸੱਤ ਸਾਲ ਦੀ ਕੈਦ ਅਤੇ Cre8iveworx ਵਿੱਚ ਵਾਪਰੀ ਘਟਨਾ ਲਈ ਇੱਕ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਗਹਿਰਾਮਨ ਦੀ ਅਦਾਲਤ ਵਿੱਚ ਪੇਸ਼ੀ ਇਸ ਮਹੀਨੇ ਦੇ ਅਖੀਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।