ਮੈਲਬਰਨ : TikToker ਮਾਰਕ ਸੇਬਾਸਟੀਅਨ ਨੇ ਇਸੇ ਮਹੀਨੇ ਰਾਇਲ ਕੈਰੇਬੀਅਨ ਦੇ ‘ਤੇ 18 ਰਾਤਾਂ ਬਿਤਾਈਆਂ ਜਿਸ ਦੌਰਾਨ ਉਸ ਨੂੰ ਕਈ ਦਿਲਚਸਪ ਜਾਣਕਾਰੀ ਮਿਲੀਆਂ ਜਿਸ ਦਾ ਇੱਕ ਵੀਡੀਓ TikToker ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਹ ਸਮੁੰਦਰੀ ਜਹਾਜ਼ ਦੁਨੀਆਂ ਦੇ ਨੌਂ ਮਹੀਨਿਆਂ ਦੇ ਸਫ਼ਰ ’ਤੇ ਹੈ।
ਸੇਬਾਸਟੀਅਨ ਨੇ ਆਪਣੇ 18 ਦਿਨਾਂ ਦੇ ਸਫ਼ਰ ਦੌਰਾਨ ਸਿੱਖਿਆ ਕਿ ਕਰੂਜ਼ ਸਮੁੰਦਰੀ ਜਹਾਜ਼ਾਂ ‘ਤੇ ਇੱਕ ਸ਼ਬਦ ਬੋਲਣ ਵਾਲੇ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਉਸ ਨੂੰ ਇਸ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੇ ਲੋਕਾਂ ਨਾਲ ਭਰੇ ਕਮਰੇ ਵਿੱਚ ਗੱਲਾਂ ਕਰਦਿਆਂ ਬੋਲਿਆ ਕਿ ‘ਸਾਡਾ ਜਹਾਜ਼ ਟਾਈਟੈਨਿਕ ਨਾਲੋਂ ਸਿਰਫ 100 ਫੁੱਟ ਲੰਬਾ ਹੈ’। ਉਸ ਦੇ ਇਹ ਕਹਿਣ ਦੀ ਦੇਰੀ ਸੀ ਕਿ ਪੂਰੇ ਕਮਰੇ ’ਚ ਹੈਰਾਨੀਜਨਕ ਚੁੱਪੀ ਪਸਰ ਗਈ। ਬਾਅਦ ’ਚ ਉਸ ਦੇ ਨਾਲ ਸਫ਼ਰ ਕਰ ਰਹੀ ਉਸ ਦੀ ਇੱਕ ਦੋਸਤ ਨੇ ਉਸ ਨੂੰ ਕੰਨ ’ਚ ਹੌਲੀ ਜਿਹੀ ਦੱਸਿਆ ਕਿ ਕਰੂਜ਼ ’ਤੇ ‘ਟਾਇਟੈਨਿਕ’ ਸ਼ਬਦ ਨਹੀਂ ਬੋਲਦੇ। ਦਰਅਸਲ ਟਾਇਟੈਨਿਕ ਨਾਂ ਦਾ ਇੱਕ ਜਹਾਜ਼ ਸੌਂ ਕੁ ਸਾਲ ਪਹਿਲਾਂ ਆਪਣੇ ਪਹਿਲੇ ਹੀ ਸਫ਼ਰ ਦੌਰਾਨ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੋ ਕੇ ਡੁੱਬ ਗਿਆ ਸੀ।
ਆਪਣੇ ਵੀਡੀਓ ’ਚ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਕਰੂਜ਼ ਸਮੁੰਦਰੀ ਜਹਾਜ਼ਾਂ ਦੇ ਵੀ ਗੌਡਮਦਰ ਹੁੰਦੇ ਹਨ ਅਤੇ ਹਾਲੀਵੁੱਡ ਅਦਾਕਾਰਾ ਵੂਪੀ ਗੋਲਡਬਰਗ ਉਸ ਜਹਾਜ਼ ਦੀ ਗੌਡਮਦਰ ਸੀ। ਸੇਬਾਸਟੀਅਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਉਸ ਨੂੰ ਇਸ਼ਿਤਹਾਰ ਕਰਨ ਲਈ ਕਈ ਕੰਪਨੀ ਤੋਂ ਆਫ਼ਰ ਮਿਲ ਰਹੇ ਹਨ।