ਜਿਸ ਨੇ ਬਚਾਉਣਾ ਸੀ ਚੋਰਾਂ ਤੋਂ ਉਹੀ ਨਿਕਲੀ ਚੋਰ, ਸਿਡਨੀ ਏਅਰਪੋਰਟ ਵਰਕਰ ਦੇ ਘਰੋਂ ਮਿਲੇ ਹਜ਼ਾਰਾਂ ਡਾਲਰ ਦੇ ਚੋਰੀ ਕੀਤੇ ਗਹਿਣੇ

ਮੈਲਬਰਨ : ਕਿੰਗਸਗਰੋਵ ਦੀ ਇਕ 39 ਸਾਲ ਦੀ ਔਰਤ ‘ਤੇ ਸਿਡਨੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਸਟੋਰ ਤੋਂ 50,000 ਡਾਲਰ ਦਾ ਕਾਰਟੀਅਰ ਬ੍ਰੈਸਲੇਟ ਅਤੇ ਹੋਰ ਗਹਿਣੇ ਸਮੇਤ ਡਿਜ਼ਾਈਨਰ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਹਵਾਈ ਅੱਡੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਸਟੋਰ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ।

ਅਧਿਕਾਰੀਆਂ ਨੇ 11 ਜਨਵਰੀ ਨੂੰ ਔਰਤ ਦੇ ਘਰ ਛਾਪਾ ਮਾਰਿਆ ਸੀ ਅਤੇ ਚਾਰ ਬ੍ਰੇਸਲੈਟ, ਤਿੰਨ ਪੈੱਨ, ਦੋ ਲਾਈਟਰ, ਦੋ ਬ੍ਰੈਸਲੇਟ ਕੀਜ਼, ਇਕ ਜੋੜੀ ਵਾਲੀਆਂ, ਇਕ ਬਟੂਆ, ਇਕ ਮੋਮਬੱਤੀ, ਇਕ ਮਰਦਾਨਾ ਪੈਂਡੈਂਟ, ਸਿਡਨੀ ਹਵਾਈ ਅੱਡੇ ਦਾ ਵਿਜ਼ਟਰ ਪਾਸ, ਇਕ ਆਸਟ੍ਰੇਲੀਆਈ ਪਾਸਪੋਰਟ ਅਤੇ ਇਲੈਕਟ੍ਰਾਨਿਕ ਉਪਕਰਣਾਂ ਸਮੇਤ ਕਈ ਚੀਜ਼ਾਂ ਜ਼ਬਤ ਕੀਤੀਆਂ ਸਨ। ਔਰਤ ‘ਤੇ ਸਟੋਰ ਦੇ ਕਲਰਕਾਂ ਨੇ ਚੋਰੀ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਡਿਟੈਕਟਿਵ ਸੁਪਰਡੈਂਟ ਮੋਰਗਨ ਬਲੰਡਨ ਨੇ ਕਿਹਾ ਕਿ ਔਰਤ ਨੇ ਕਥਿਤ ਤੌਰ ‘ਤੇ ਨਿੱਜੀ ਫਾਇਦੇ ਲਈ ਹਵਾਈ ਅੱਡੇ ਦੇ ਟਰਮੀਨਲ ਦੇ ਅੰਦਰ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।

Leave a Comment