ਮੈਲਬਰਨ : ਮੈਲਬਰਨ ਦੇ ਇਕ ਪ੍ਰਾਈਵੇਟ ਸਕੂਲ ’ਤੇ 1,40,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਸਕੂਲ ਵੱਲੋਂ ਕਰਵਾਈ ਵਿਦੇਸ਼ ਟਰਿੱਪ ਦੌਰਾਨ ਇਕ ਵਿਦਿਆਰਥੀ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ ਸੀ। Kilvington Grammar School ਦੇ 16 ਸਾਲ ਦੇ ਵਿਦਿਆਰਥੀ Lachlan Cook ਨੂੰ ਸਤੰਬਰ 2019 ਵਿਚ ਵੀਅਤਨਾਮ ਦੌਰੇ ਦੌਰਾਨ ਸ਼ੂਗਰ ਦੀਆਂ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਬਾਅਦ ਵਿਚ ਮੈਲਬਰਨ ਦੇ ਹਸਪਤਾਲ ਵਿਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। 2023 ਦੌਰਾਨ ਇੱਕ ਕੋਰੋਨਰ ਨੇ ਪਾਇਆ ਕਿ ਉਸ ਦੀ ਮੌਤ ਨੂੰ ਰੋਕਿਆ ਜਾ ਸਕਦਾ ਸੀ। ਸਕੂਲ ਅਤੇ ਸੰਸਥਾ ਦੋਵਾਂ ਨੂੰ ਸਜ਼ਾ ਮਿਲੀ।ਜੱਜ ਨੇ ਸਕੂਲ ਨੂੰ 140,000 ਡਾਲਰ ਅਤੇ ਵਰਲਡ ਚੈਲੇਂਜ ਨੂੰ 150,000 ਡਾਲਰ ਦਾ ਜੁਰਮਾਨਾ ਲਗਾਇਆ।
ਵਿਦੇਸ਼ੀ ਟਰਿੱਪ ਦੌਰਾਨ ਅਣਗਹਿਲੀ ਕਾਰਨ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਮੈਲਬਰਨ ਦੇ ਪ੍ਰਾਈਵੇਟ ਸਕੂਲ ’ਤੇ 140,000 ਡਾਲਰ ਦਾ ਜੁਰਮਾਨਾ
![ਮੈਲਬਰਨ](https://sea7australia.com.au/wp-content/uploads/2025/01/Melbourne-6.jpg)