ਤੁਸੀਂ ਤਾਂ ਨਹੀਂ ਭੁੱਲੇ ਲਾਟਰੀ ਖ਼ਰੀਦ ਕੇ? ਮੈਲਬਰਨ ’ਚ 8 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਦੀ ਕੀਤੀ ਜਾ ਰਹੀ ਭਾਲ

ਮੈਲਬਰਨ : ਕੀ ਤੁਸੀਂ ਇਸ ਹਫਤੇ ਮੈਲਬਰਨ ਦੇ CBD ਵਿੱਚ ਕਿਸੇ ਨਿਊਜ਼ਏਜੰਟ ਤੋਂ ਲਾਟਰੀ ਟਿਕਟ ਖਰੀਦੀ ਸੀ? ਜੇ ਅਜਿਹਾ ਹੈ, ਤਾਂ ਤੁਸੀਂ ਉਸ 8 ਮਿਲੀਅਨ ਡਾਲਰ ਦੀ ਲਾਟਰੀ ਦੇ ਜੇਤੂ ਹੋ ਸਕਦੇ ਹੋ ਜਿਸ ਦੀ ਲਾਟਰੀ ਅਧਿਕਾਰੀ ਭਾਲ ਕਰ ਰਹੇ ਹਨ।

ਇਸ ਰਹੱਸਮਈ ਖ਼ਰੀਦਦਾਰ ਨੇ 22 ਅਕਤੂਬਰ ਨੂੰ ਨਿਕਲੇ ਡਰਾਅ ਨੰਬਰ 1601 ਲਈ ਪੂਰੇ ਦੇਸ਼ ਦੀ ਇਕਲੌਤੀ ਡਿਵੀਜ਼ਨ ਵਨ ਜੇਤੂ ਲਾਟਰੀ ਖ਼ਰੀਦੀ ਸੀ। ਜੇਤੂ ਐਂਟਰੀ ਸੈਂਟਰਲ ਸਟੇਸ਼ਨ ਨਿਊਜ਼, ਸ਼ਾਪ ਐਲਜੀ 13, ਮੈਲਬਰਨ ਸੈਂਟਰਲ, 211 ਲਾ ਟ੍ਰੋਬ ਸਟ੍ਰੀਟ, ਮੈਲਬਰਨ ਵਿੱਚ ਵੇਚੀ ਗਈ।

ਸੈਂਟਰਲ ਸਟੇਸ਼ਨ ਨਿਊਜ਼ ਦੇ ਮਾਲਕ ਸ਼ੁਕਸੀਆ ਟੈਂਗ ਨੇ ਕਿਹਾ ਕਿ 8 ਮਿਲੀਅਨ ਡਾਲਰ ਦੀ ਇਹ ਜਿੱਤ ਸੱਚਮੁੱਚ ਇਸ ਰਹੱਸਮਈ ਵਿਅਕਤੀ ਦੀ ਜ਼ਿੰਦਗੀ ਬਦਲ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਟਿਕਟ ਦੀ ਜਾਂਚ ਕਰਨ ਲਈ ਕਿਹਾ, ਜਿਸ ਦਾ ਨੰਬਰ 17, 1, 28, 16, 24, 26 ਅਤੇ 2 ਸੀ, ਜਦੋਂ ਕਿ ਸਪਲੀਮੈਂਟਰੀ ਨੰਬਰ 47, 4 ਅਤੇ 41 ਸਨ।