ਮੈਲਬਰਨ : ਫੇਅਰ ਵਰਕ ਕਮਿਸ਼ਨ (FWC) ਨੇ 1 ਜੁਲਾਈ ਤੋਂ ਵਰਕਰਾਂ ਦੀ ਘੱਟੋ-ਘੱਟ ਤਨਖਾਹ ’ਚ 3.75 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਘੱਟੋ-ਘੱਟ ਸੈਲਰੀ ਹੁਣ 23.23 ਡਾਲਰ ਪ੍ਰਤੀ ਘੰਟਾ ਤੋਂ ਵਧ ਕੇ 24.10 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। FWC ਦੇ ਇਸ ਫੈਸਲੇ ਤੋਂ ਬਾਅਦ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਲਗਭਗ 2.6 ਮਿਲੀਅਨ ਆਸਟ੍ਰੇਲੀਆਈ ਲੋਕਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। 38 ਘੰਟਿਆਂ ਦੇ ਪੂਰੇ ਸਮੇਂ ਦੇ ਹਫਤੇ ਵਿੱਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਲਈ, ਇਹ ਵਾਧਾ ਪ੍ਰਤੀ ਹਫਤੇ ਵਾਧੂ 33 ਡਾਲਰ ਦੇ ਬਰਾਬਰ ਹੈ, ਹਾਲਾਂਕਿ ਜਿਵੇਂ ਕਿ FWC ਨੇ ਨੋਟ ਕੀਤਾ ਹੈ, ਘੱਟੋ-ਘੱਟ ਤਨਖਾਹ ਵਾਲੇ ਜ਼ਿਆਦਾਤਰ ਵਰਕਰਾਂ ਨੂੰ ਇਸ ਤੋਂ ਘੱਟ ਮਿਲੇਗਾ। ਪਿਛਲੇ ਸਾਲ 2022 ’ਚ FWC ਨੇ ਘੱਟੋ-ਘੱਟ ਤਨਖ਼ਾਹ ’ਚ 5.75 ਫ਼ੀਸਦੀ ਵਾਧਾ ਕੀਤਾ ਗਿਆ ਸੀ।