ਵੈਸਟਰਨ ਆਸਟ੍ਰੇਲੀਆ ਦੇ ਪਰਥ ’ਚ ਭਿਆਨਕ ਸੜਕ ਹਾਦਸਾ ਪੰਜਾਬੀ ਕੁੜੀ ਦੀ ਦਰਦਨਾਕ ਮੌਤ

Sea7 Australia Team
1 Min Read

ਪਰਥ : ਪਰਥ ਦੇ Bentley Plaza ਕਾਰ ਪਾਰਕ ਵਿੱਚ ਬੀਤੇ ਸ਼ਨੀਵਾਰ ਰਾਤ ਦੇ ਕਰੀਬ 11:30 ਵਜੇ ਇਕ ਹਾਦਸੇ ਵਿੱਚ 19 ਸਾਲ ਦੀ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਕੋਮਲਪ੍ਰੀਤ ਕੌਰ ਨੂੰ ਇੱਕ ਨੀਲੇ ਰੰਗ ਦੀ Hyundai i30 ਕਾਰ ਨੇ ਟੱਕਰ ਮਾਰ ਦਿੱਤੀ। ਉਹ ਗੱਡੀ ਹੇਠਾਂ ਫਸ ਗਈ ਅਤੇ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਰਾਇਅਲ ਪਰਥ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਡਰਾਈਵਰ, ਜਿਸ ਦੀ ਉਮਰ 19 ਦੱਸੀ ਗਈ ਹੈ, ਪੁਲਿਸ ਨਾਲ ਸਹਿਯੋਗ ਕਰ ਰਿਹਾ ਹੈ ਪਰ ਹੁਣ ਤੱਕ ਕਿਸੇ ਚਾਰਜ ਦਾ ਐਲਾਨ ਨਹੀਂ ਕੀਤਾ ਗਿਆ। ਮੇਜਰ ਕਰੈਸ਼ ਇਨਵੈਸਟਿਗੇਸ਼ਨ ਸਕਵਾਡ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਗਵਾਹਾਂ, ਡੈਸ਼ਕੈਮ ਜਾਂ ਮੋਬਾਈਲ ਵੀਡੀਓ ਦੀ ਮੰਗ ਕੀਤੀ ਹੈ।

ਕੋਮਲਪ੍ਰੀਤ ਕੌਰ ਪੰਜਾਬ ਦੇ ਰਾਏਕੋਟ ਨਾਲ ਸਬੰਧਤ ਸੀ ਅਤੇ ਉਸ ਨੂੰ ਨਰਸਿੰਗ ਦੇ ਕੋਰਸ ਲਈ ਆਸਟਰੇਲੀਆ ਦੇ ਸਟੈਨਲੇ ਕਾਲਜ ’ਚ ਦਾਖਲਾ ਮਿਲਿਆ ਸੀ। ਘਟਨਾ ਨੇ ਪਰਥ ਦੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਦੋਸਤਾਂ ਨੇ ਉਸ ਦੇ ਪਰਿਵਾਰ ਲਈ ਦੇਹ ਵਾਪਸੀ ਅਤੇ ਅੰਤਿਮ ਸੰਸਕਾਰਾਂ ਦੀ ਲਾਗਤ ਉਠਾਉਣ ਲਈ GoFundMe ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ 80,000 ਡਾਲਰ ਤੋਂ ਵੱਧ ਰਕਮ ਇਕੱਠੀ ਹੋਈ। ਪੁਲਿਸ ਨੇ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ Crime Stoppers ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Share This Article
Leave a Comment

Leave a Reply

Your email address will not be published. Required fields are marked *