ਮੈਲਬਰਨ ਦੇ ਪ੍ਰਾਪਰਟੀ ਬਾਜ਼ਾਰ ’ਚ ਵੱਡੀ ਗਿਰਾਵਟ, 65,000 ਡਾਲਰ ਘਟੇ ਭਾਅ

Sea7 Australia Team
2 Min Read

ਮੈਲਬਰਨ : ਮੈਲਬਰਨ ਦੇ ਪ੍ਰਾਪਰਟੀ ਬਾਜ਼ਾਰ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪਿਛਲੇ ਸਾਲ ਅਕਤੂਬਰ ਤੋਂ ਲੈ ਕੇ ਹੁਣ ਤੱਕ ਮਕਾਨਾਂ ਦੀ ਔਸਤ ਕੀਮਤ ਲਗਭਗ 65,000 ਡਾਲਰ (6.3%) ਤੱਕ ਡਿੱਗ ਚੁੱਕੀ ਹੈ। ਨਵੇਂ ਅੰਕੜਿਆਂ ਮੁਤਾਬਕ ਸ਼ਹਿਰ ਦੇ ਘਰਾਂ ਦੇ ਭਾਅ ਹੁਣ ਪੰਜ ਸਾਲ ਪਹਿਲਾਂ ਯਾਨੀ 2021 ਦੇ ਲੌਕਡਾਊਨ ਦੌਰ ਨਾਲੋਂ ਵੀ ਹੇਠਾਂ ਚਲੇ ਗਏ ਹਨ।

REA Group’s Home Price Report ਅਨੁਸਾਰ ਅਗਸਤ ਮਹੀਨੇ ’ਚ 2,000 ਡਾਲਰ ਦੀ ਕਮੀ ਆਈ, ਜਿਸ ਨਾਲ ਲਗਾਤਾਰ ਦਸਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਹੁਣ Melbourne ਦਾ ਮੀਡੀਅਨ ਹਾਊਸ ਪ੍ਰਾਈਸ 964,000 ਡਾਲਰ ਰਹਿ ਗਿਆ ਹੈ। ਪਿਛਲੇ ਇੱਕ ਦਹਾਕੇ ’ਚ ਸ਼ਹਿਰ ਦੇ ਘਰਾਂ ਦੀ ਕੀਮਤ ਸਿਰਫ਼ 37% ਵਧੀ ਹੈ, ਜਦਕਿ Brisbane, Adelaide ਅਤੇ Perth ’ਚ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ।

ਮਾਹਿਰਾਂ ਮੁਤਾਬਕ ਇਸ ਮੰਦੀ ਦਾ ਮੁੱਖ ਕਾਰਨ Anthony Albanese ਸਰਕਾਰ ਵੱਲੋਂ ਨੈਗੇਟਿਵ ਗੀਅਰਿੰਗ ਅਤੇ ਕੈਪੀਟਲ ਗੇਨ ਟੈਕਸ ਨਿਯਮਾਂ ’ਚ ਕੀਤੇ ਬਦਲਾਅ, ਜਿਸ ਨਾਲ ਨਿਵੇਸ਼ਕ ਬਾਜ਼ਾਰ ਛੱਡ ਰਹੇ ਹਨ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧਾ ਅਤੇ ਮਹਿੰਗਾਈ ਦਾ ਦਬਾਅ ਅਤੇ Daniel Andrews ਅਤੇ Jacinta Allan ਦੀਆਂ ਸੂਬਾਈ ਟੈਕਸ ਨੀਤੀਆਂ ਦਾ ਅਸਰ ਵੀ ਮੰਦੇ ਦੇ ਕਾਰਨਾਂ ’ਚ ਸ਼ਾਮਲ ਹਨ।

REA Group ਦੀ Eleanor Creagh ਅਤੇ Property Investors Council of Australia ਦੇ Ben Kingsley ਨੇ ਕਿਹਾ ਕਿ ਟੈਕਸ ਸੁਧਾਰਾਂ ਨੇ ਬਾਜ਼ਾਰ ’ਚ ਭਰੋਸਾ ਤੋੜਿਆ ਹੈ। ਦੂਜੇ ਪਾਸੇ, Federal Opposition ਦੇ Andrew Bragg ਅਤੇ Real Estate Institute of Victoria ਦੇ Toby Balazs ਨੇ ਚਿਤਾਵਨੀ ਦਿੱਤੀ ਹੈ ਕਿ ਇਸ ਮੰਦੀ ਨਾਲ ਸਟੇਟ ਦੇ ਬਜਟ ਅਤੇ ਨਵੇਂ ਘਰਾਂ ਦੀ ਉਸਾਰੀ ਨੂੰ ਵੱਡਾ ਝਟਕਾ ਲੱਗੇਗਾ।

Share This Article
Leave a Comment

Leave a Reply

Your email address will not be published. Required fields are marked *