ਆਸਟ੍ਰੇਲੀਆ ਰਹਿੰਦੀ ਨੂੰਹ ‘ਤੇ ਪੰਜਾਬ ਦੇ ਵਿਧਾਇਕ ਨੇ ਪੁਲਿਸ ਪਰਚਾ ਕਰਵਾਇਆ – PR ਦਾ ਪਿਆ ਚੱਕਰ

Sea7 Australia Team
1 Min Read

ਮੈਲਬਰਨ : ਲੁਧਿਆਣਾ ਦੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਪਰਿਵਾਰਕ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ।
ਵਿਧਾਇਕ ਦੇ ਪੁੱਤਰ ਦੀ ਪਤਨੀ, ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ, ਉਸ ਖ਼ਿਲਾਫ਼ ਲੁਧਿਆਣਾ ਦੇ ਡਾਬਾ ਥਾਣੇ ਵਿੱਚ FIR ਦਰਜ ਕੀਤੀ ਗਈ ਹੈ।

ਪੁਲਿਸ ਮੁਤਾਬਕ, ਵਿਧਾਇਕ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੇ ਕਰੀਬ 50 ਲੱਖ ਰੁਪਏ ਖਰਚ ਕਰਕੇ ਨੂੰਹ ਨੂੰ ਆਸਟ੍ਰੇਲੀਆ ਭੇਜਿਆ। ਦਾਅਵਾ ਹੈ ਕਿ ਬਾਅਦ ਵਿੱਚ ਪਰਿਵਾਰਕ ਵਿਵਾਦ ਤੋਂ ਬਾਅਦ ਉਸਨੇ ਆਸਟ੍ਰੇਲੀਆਈ ਪਰਮੈਨੈਂਟ ਰੈਜ਼ੀਡੈਂਸੀ (PR) ਦੀ ਅਰਜ਼ੀ ਵਿੱਚੋਂ ਆਪਣੇ ਪਤੀ ਦਾ ਨਾਮ ਕਟਵਾ ਦਿੱਤਾ।

ਇਸ ਤੋਂ ਇਲਾਵਾ, ਐਫਆਈਆਰ ਵਿੱਚ ਦੋਸ਼ ਲਗਾਏ ਗਏ ਹਨ ਕਿ ਨੂੰਹ ਅਤੇ ਉਸਦੇ ਮਾਇਕੇ ਵਾਲਿਆਂ ਵੱਲੋਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਆਪਣੇ ਨਾਲ ਲੈ ਜਾਇਆ ਗਿਆ।

ਪੁਲਿਸ ਨੇ ਮਾਮਲੇ ਵਿੱਚ ਧੋਖਾਧੜੀ, ਅਮਾਨਤ ਵਿੱਚ ਖ਼ਿਆਨਤ, ਚੋਰੀ ਅਤੇ ਸਾਜ਼ਿਸ਼ ਸਬੰਧੀ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਦੋਸ਼ੀ ਔਰਤ ਵਿਦੇਸ਼ ਵਿੱਚ ਹੈ, ਇਸ ਲਈ ਅਗਲੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਧੀਨ ਕੀਤੀ ਜਾ ਰਹੀ ਹੈ।

ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਇਸਨੂੰ ਪਰਿਵਾਰਕ ਮਾਮਲਾ ਦੱਸਦਿਆਂ ਕਿਹਾ ਹੈ ਕਿ ਉਹ ਕਾਨੂੰਨ ’ਤੇ ਭਰੋਸਾ ਰੱਖਦੇ ਹਨ।
Source : Media Reports

Share This Article