ਪਰਥ ’ਚ ‘ਆਸਟ੍ਰੇਲੀਅਨ ਸਿੱਖ ਗੇਮਜ਼’ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਜਾਰੀ, ਮੀਡੀਆ ਕੋਆਰਡੀਨੇਟਰ ਰਵਿੰਦਰ ਸਿੰਘ ਬਰਾੜ ਨੇ ਦਿੱਤੀ ਅਹਿਮ ਜਾਣਕਾਰੀ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਵੱਲੌਂ 1988 ਵਿੱਚ ਐਡੀਲੇਡ ਤੋਂ ਸ਼ੁਰੂ ਕੀਤੀਆਂ ਖੇਡਾਂ ਅੱਜ ਮੀਲ ਪੱਥਰ ਸਾਬਿਤ ਹੋ ਚੁੱਕੀਆਂ ਨੇ। ਪੂਰੀ ਦੁਨੀਆਂ ਵਿੱਚ ਵੱਸਦੇ ਖੇਡ ਪ੍ਰੇਮੀਆਂ ਵੱਲੋਂ ਸ਼ਿੱਦਤ ਨਾਲ ਉਡੀਕੀਆਂ ਜਾਣ ਵਾਲੀਆਂ ‘ਆਸਟ੍ਰੇਲੀਅਨ ਸਿੱਖ ਗੇਮਜ਼’ ਅਗਲੇ ਸਾਲ 26-28 ਮਾਰਚ ਨੂੰ ਪਰਥ ਵਿਖੇ ਹੋਣ ਜਾ ਰਹੀਆਂ ਨੇ।

ਸਟੇਟ ਪੱਧਰੀ ਕਮੇਟੀ ਵੱਲੋਂ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਹੋ ਰਹੀਆਂ ਹਨ। ਆਸਟ੍ਰੇਲੀਆ ਦੇ ਵੱਖ-ਵੱਖ ਸਟੇਟਾਂ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਦੀ ਸਹੂਲਤ ਲਈ ਸਥਾਨਕ ਬਸ਼ਿੰਦੇ ਹਰ ਕੋਸ਼ਿਸ਼ ਕਰ ਰਹੇ ਹਨ। ਖੇਡਾਂ ਦੇ ਮੀਡੀਆ ਕੋਆਡੀਨੇਟਰ ਰਵਿੰਦਰ ਸਿੰਘ ਬਰਾੜ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਟੇਟ ਪੱਧਰੀ ਕਮੇਟੀ ਦੇ ਨੁਮਾਇੰਦੇ ਦਿਨ-ਪੁਰ ਰਾਤ ਜੁਟੇ ਹੋਏ ਹਨ ਕਿ ਪਰਥ ਵਿੱਚ ਆਉਣ ਵਾਲੇ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸਮੇਂ-ਸਮੇਂ ਸਿਰ ਹਰ ਕਿਸਮ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੀਡੀਆ ਵਾਲੇ ਦੋਸਤ ਕਿਸੇ ਵੀ ਕਿਸਮ ਦੇ ਸਵਾਲ ਲਈ ਰਵਿੰਦਰ ਸਿੰਘ ਬਰਾੜ ਨਾਲ +00610470208111 ’ਤੇ ਸੰਪਰਕ ਕਰ ਸਕਦੇ ਹਨ।

Share This Article
Leave a Comment

Leave a Reply

Your email address will not be published. Required fields are marked *