ਮੈਲਬਰਨ : ਨਵਾਂ ਵਿੱਤੀ ਸਾਲ ਸ਼ੁਰੂ ਹੋਣ ਦੇ ਨਾਲ ਹੀ ਆਸਟ੍ਰੇਲੀਆ ’ਚ ਰਹਿਣ ਵਾਲੇ ਲੱਖਾਂ ਲੋਕਾਂ ਦੇ ਬਜਟ ’ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। 1 ਜੁਲਾਈ ਤੋਂ ਫ਼ੈਡਰਲ ਬਜਟ ’ਚ ਐਲਾਨੀਆਂ ਗਈਆਂ ਕਈ ਮਹੱਤਵਪੂਰਨ ਤਬਦੀਲੀਆਂ ਲਾਗੂ ਹੋ ਰਹੀਆਂ ਹਨ, ਜੋ ਦੇਸ਼ ਦੇ ਲਗਭਗ 14 ਮਿਲੀਅਨ ਵਰਕਰਾਂ ਨੂੰ ਪ੍ਰਭਾਵਿਤ ਕਰਨਗੀਆਂ। ਆਓ ਜਾਣਦੇ ਹਾਂ ਇਸ ਹਫ਼ਤੇ ਤੋਂ ਲਾਗੂ ਹੋਣ ਵਾਲੇ ਮੁੱਖ ਬਦਲਾਅ:
- ਟੈਕਸ ਕਟੌਤੀ
1 ਜੁਲਾਈ ਤੋਂ ਹਰ ਆਸਟ੍ਰੇਲੀਅਨ ਟੈਕਸਪੇਅਰ ਨੂੰ ਟੈਕਸ ’ਚ ਰਾਹਤ ਮਿਲੇਗੀ। 18,201 ਤੋਂ 45,000 ਡਾਲਰ ਦੇ ਵਿਚਕਾਰ ਦੀ ਟੈਕਸਯੋਗ ਆਮਦਨ ’ਤੇ ਟੈਕਸ ਦੀ ਦਰ 16 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਇਸ ਬਦਲਾਅ ਨਾਲ ਹਰ ਟੈਕਸਪੇਅਰ ਨੂੰ 268 ਡਾਲਰ ਤੱਕ ਦੀ ਬਚਤ ਹੋਵੇਗੀ। ਇਹ ਰਾਹਤ Working Australians Tax Offset ਦਾ ਹਿੱਸਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ 1000 ਡਾਲਰ ਤੱਕ ਦੀ ਟੈਕਸ ਰਾਹਤ ਦੇਣਾ ਹੈ। - Fuel Excise ਅਤੇ ਪੈਟਰੋਲ ਦੀਆਂ ਕੀਮਤਾਂ
ਆਮ ਲੋਕਾਂ ਨੂੰ ਮਿਲੀ ਟੈਕਸ ਰਾਹਤ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਪ੍ਰਭਾਵਿਤ ਹੋ ਸਕਦੀ ਹੈ। Middle East ਸੰਕਟ ਦੌਰਾਨ ਦਿੱਤੀ ਗਈ Fuel Excise ’ਚ ਛੋਟ (ਜੋ 52.6 cents ਤੋਂ ਘਟਾ ਕੇ 26.3 cents ਕੀਤੀ ਗਈ ਸੀ) 1 ਜੁਲਾਈ ਨੂੰ ਖਤਮ ਹੋ ਰਹੀ ਹੈ। ਇਸ ਦੇ ਨਾਲ ਹੀ Heavy Vehicle Road User Charge ’ਤੇ ਮਿਲੀ ਅਸਥਾਈ ਰਾਹਤ (32.4 cents ਪ੍ਰਤੀ ਲੀਟਰ) ਵੀ ਖਤਮ ਹੋ ਜਾਵੇਗੀ, ਜਿਸ ਨਾਲ ਟਰਾਂਸਪੋਰਟ ਕਾਰੋਬਾਰਾਂ ’ਤੇ ਡੀਜ਼ਲ ਦਾ ਬੋਝ ਵਧੇਗਾ ਅਤੇ ਪੈਟਰੋਲ ਪੰਪਾਂ ’ਤੇ ਕੀਮਤਾਂ ਮੁੜ ਵਧ ਸਕਦੀਆਂ ਹਨ। - Superannuation ’ਚ ਵੱਡੇ ਬਦਲਾਅ
ਹੁਣ ਇੰਪਲਾਇਰਜ਼ ਨੂੰ ਹਰ ਤਿੰਨ ਮਹੀਨਿਆਂ ਬਾਅਦ ਸੁਪਰ ਜਮ੍ਹਾਂ ਕਰਵਾਉਣ ਦੀ ਬਜਾਏ ਨਵੇਂ Payday Super ਕਾਨੂੰਨ ਤਹਿਤ ਕਰਮਚਾਰੀਆਂ ਦੀ ਸੈਲਰੀ ਦੇ ਨਾਲ ਹੀ ਸੁਪਰ ਦਾ ਭੁਗਤਾਨ ਕਰਨਾ ਪਵੇਗਾ, ਜੋ 7 ਦਿਨਾਂ ਦੇ ਅੰਦਰ ਖਾਤੇ ’ਚ ਪਹੁੰਚਣਾ ਲਾਜ਼ਮੀ ਹੈ। ਸੁਪਰ ਦੀ ਗਣਨਾ ਹੁਣ Ordinary Time Earnings ਦੀ ਬਜਾਏ Qualifying Earnings ਦੇ 12 ਫੀਸਦੀ ਦੇ ਹਿਸਾਬ ਨਾਲ ਕੀਤੀ ਜਾਵੇਗੀ, ਜਿਸ ’ਚ ਕਮਿਸ਼ਨ ਅਤੇ Salary Sacrifice ਵਰਗੇ ਹੋਰ ਭੁਗਤਾਨ ਵੀ ਸ਼ਾਮਲ ਹੋਣਗੇ। - Minimum Wage ’ਚ ਵਾਧਾ
ਆਸਟ੍ਰੇਲੀਆ ਦੇ ਲੱਖਾਂ ਘੱਟ ਕਮਾਈ ਕਰਨ ਵਾਲੇ ਵਰਕਰਾਂ ਲਈ ਖੁਸ਼ਖਬਰੀ ਹੈ। Fair Work Commission ਦੇ ਫੈਸਲੇ ਮੁਤਾਬਕ, ਸਾਲਾਨਾ ਘੱਟ ਤੋਂ ਘੱਟ ਵੇਜ ’ਚ 4.75 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਨਵੀਂ ਦਰ 26.44 ਡਾਲਰ ਪ੍ਰਤੀ ਘੰਟਾ ਜਾਂ 1004.90 ਡਾਲਰ ਪ੍ਰਤੀ ਹਫ਼ਤਾ ਹੋ ਜਾਵੇਗੀ। ਇਤਿਹਾਸ ’ਚ ਪਹਿਲੀ ਵਾਰ ਇਹ ਹਫ਼ਤਾਵਾਰੀ ਕਮਾਈ 1000 ਡਾਲਰ ਤੋਂ ਪਾਰ ਹੋਈ ਹੈ, ਜਿਸ ਨਾਲ ਫੁੱਲ-ਟਾਈਮ ਵਰਕਰਾਂ ਦੀ ਸਾਲਾਨਾ ਕਮਾਈ 52,254.80 ਡਾਲਰ ਹੋ ਜਾਵੇਗੀ। - ਬਿਜਲੀ ਦੇ ਬਿੱਲ ਹੋਣਗੇ ਘੱਟ
New South Wales ਅਤੇ South East Queensland ਦੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ Default Market Offer ਘਟਣ ਕਰਕੇ ਬਿਜਲੀ ਦੇ ਬਿੱਲ ਘੱਟ ਹੋਣਗੇ। New South Wales ’ਚ ਘਰੇਲੂ ਬਿੱਲਾਂ ’ਚ 5% ਅਤੇ ਛੋਟੇ ਕਾਰੋਬਾਰਾਂ ਲਈ 11.3% ਦੀ ਕਟੌਤੀ ਹੋਵੇਗੀ। South East Queensland ’ਚ 7.2% ਦੀ ਕਟੌਤੀ ਨਾਲ ਘਰਾਂ ਦੇ 155 ਡਾਲਰ ਤੱਕ ਬਚਣਗੇ। ਹਾਲਾਂਕਿ, South Australia ’ਚ ਰਿਹਾਇਸ਼ੀ ਗਾਹਕਾਂ ਲਈ ਕੀਮਤਾਂ 1.4% ਵਧਣਗੀਆਂ, ਪਰ ਛੋਟੇ ਕਾਰੋਬਾਰਾਂ ਨੂੰ 6.8% ਦੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਦੁਪਹਿਰ ਵੇਲੇ 3 ਘੰਟੇ ਮੁਫ਼ਤ ਬਿਜਲੀ ਦੇਣ ਵਾਲਾ Solar Share Offer ਵੀ ਸ਼ੁਰੂ ਹੋ ਰਿਹਾ ਹੈ। - ਸਿਆਸਤਦਾਨਾਂ ਦੀ ਤਨਖਾਹ
ਇਸ ਵਾਰ ਸੁਤੰਤਰ Remuneration Tribunal ਨੇ July 1 ਤੋਂ ਨੇਤਾਵਾਂ ਅਤੇ ਸੰਸਦ ਮੈਂਬਰਾਂ ਦੀ ਤਨਖਾਹ ’ਚ ਕੋਈ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਪਿਛਲੇ ਦੋ ਸਾਲਾਂ ’ਚ ਉਹਨਾਂ ਦੀ ਤਨਖਾਹ ’ਚ ਕ੍ਰਮਵਾਰ 2.4% ਅਤੇ 3.5% ਦਾ ਵਾਧਾ ਹੋਇਆ ਸੀ।
