ਮੈਲਬਰਨ : ਆਸਟ੍ਰੇਲੀਆ ਦੇ ਹਾਊਸਿੰਗ ਮਾਰਕੀਟ ’ਚ ਇੱਕ ਵਾਰ ਫਿਰ ਵੱਡੀ ਮੰਦੀ ਦੇਖਣ ਨੂੰ ਮਿਲ ਰਹੀ ਹੈ। ਪ੍ਰਾਪਰਟੀ ਡੇਟਾ ਫਰਮ Cotality ਦੀ ਤਾਜ਼ਾ ਰਿਪੋਰਟ ਮੁਤਾਬਕ, ਜੂਨ ਮਹੀਨੇ ’ਚ ਰਾਸ਼ਟਰੀ ਪੱਧਰ ’ਤੇ ਘਰਾਂ ਦੀਆਂ ਕੀਮਤਾਂ (home values) ’ਚ 0.4% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਦਸੰਬਰ 2022 ਤੋਂ ਬਾਅਦ ਦੀ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਹੈ, ਜਿਸ ਤੋਂ ਸਾਫ਼ ਹੈ ਕਿ ਹੁਣ ਪੂਰਾ ਦੇਸ਼ ਇਸ ਮੰਦੀ ਦੀ ਗ੍ਰਿਫ਼ਤ ’ਚ ਆ ਚੁੱਕਾ ਹੈ।
ਇਸ ਗਿਰਾਵਟ ਦੀ ਅਗਵਾਈ ਸਿਡਨੀ ਅਤੇ ਮੈਲਬਰਨ ਵਰਗੇ ਵੱਡੇ ਸ਼ਹਿਰਾਂ ਵੱਲੋਂ ਕੀਤੀ ਜਾ ਰਹੀ ਹੈ। ਸਿਡਨੀ ’ਚ ਕੀਮਤਾਂ 1.2% ਅਤੇ ਮੈਲਬਰਨ ’ਚ 1% ਤੱਕ ਹੇਠਾਂ ਡਿੱਗੀਆਂ ਹਨ। ਦੂਜੇ ਪਾਸੇ, ਕਦੇ ਤੇਜ਼ੀ ਨਾਲ ਵਧ ਰਹੇ ਬ੍ਰਿਸਬੇਨ ਅਤੇ ਪਰਥ ਦੇ ਬਜ਼ਾਰ ਵੀ ਹੁਣ ਮੱਠੇ ਪੈ ਗਏ ਹਨ, ਜਦਕਿ ਐਡੀਲੇਡ ’ਚ ਮਾਰਕੀਟ ਬਿਲਕੁਲ ਸਥਿਰ ਰਹੀ।
| Sydney | −1.2% | −3.2% | 0.3% | 3.3% | $1,265,608 |
|---|---|---|---|---|---|
| Melbourne | −1% | −2.6% | −0.9% | 2.6% | $808,486 |
| Brisbane | 0.3% | 1.3% | 17.4% | 21.3% | $1,118,306 |
| Adelaide | 0% | 1.3% | 11.6% | 15.4% | $945,868 |
| Perth | 0.7% | 2% | 23.9% | 28.8% | $1,046,551 |
| Hobart | 0.6% | 1.4% | 9.3% | 14.1% | $752,760 |
| Darwin | 1.4% | 5% | 19.8% | 27.2% | $638,187 |
| Canberra | −0.6% | −1.3% | 2.9% | 7.2% | $885,254 |
| Comb. capitals | −0.6% | −1.3% | 6.1% | 9.6% | $1,024,840 |
| Comb. regional | 0.3% | 1.1% | 11% | 15.8% | $771,642 |
| National | −0.4% | −0.7% | 7.3% | 11% | $937,722 |
Cotality ਦੇ ਖੋਜ ਮੁਖੀ Gerard Burg ਅਤੇ Westpac ਦੇ ਸੀਨੀਅਰ ਅਰਥਸ਼ਾਸਤਰੀ Matthew Hassan ਮੁਤਾਬਕ, ਇਸ ਮੰਦੀ ਦੇ ਮੁੱਖ ਕਾਰਨ ਲਗਾਤਾਰ ਵਧ ਰਹੇ ਵਿਆਜ ਰੇਟ, ਮਾਰਕੀਟ ’ਚ ਬੇਭਰੋਸਗੀ ਅਤੇ ਫ਼ੈਡਰਲ ਬਜਟ ’ਚ ਕੀਤੇ ਗਏ ਟੈਕਸ ਨੀਤੀ ਬਦਲਾਅ ਹਨ। ਇਨ੍ਹਾਂ ਬਦਲਾਵਾਂ ਕਾਰਨ ਨਿਵੇਸ਼ਕ ਕਾਫੀ ਪਿੱਛੇ ਹਟ ਗਏ ਹਨ, ਜਿਸ ਕਰਕੇ investment loan applications ’ਚ 20% ਦੀ ਕਮੀ ਆਈ ਹੈ। ਇਸ ਦੇ ਨਾਲ ਹੀ, Rosewell Group ਦੇ Louie Beaini ਮੁਤਾਬਕ ਵਧਦੀ construction cost ਕਾਰਨ developers ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਾ ਵੀ ਚੁਣੌਤੀਪੂਰਨ ਹੋ ਗਿਆ ਹੈ।
