ਇਹ ਹੈ ਆਸਟ੍ਰੇਲੀਆ ’ਚ ਸਭ ਤੋਂ ਸਸਤੀ ਪ੍ਰਾਪਰਟੀ ਵਾਲਾ ਇਲਾਕਾ, ਤਿੰਨ ਬੈੱਡਰੂਮ ਵਾਲੇ ਘਰ ਦੀ ਕੀਮਤ ਸਿਰਫ 98,000 ਡਾਲਰ

cbadmin
By
cbadmin
1 Min Read

ਮੈਲਬਰਨ: ਫਲਿੰਡਰਸ ਹਾਈਵੇ ‘ਤੇ ਟਾਊਨਸਵਿਲੇ ਅਤੇ ਮਾਊਂਟ ਈਸਾ ਦੇ ਵਿਚਕਾਰ ਵਿਚਕਾਰ ਸਥਿਤ ਇੱਕ ਟਾਊਨ ਹਿਊਫੰਡੇਨ (Hughenden) ਵਿਚ, ਆਸਟ੍ਰੇਲੀਆ ਦੇ ਸਭ ਤੋਂ ਸਸਤੇ ਘਰ ਮਿਲ ਰਹੇ ਹਨ। ਇਕ ਘਰ ਦੀ ਕੀਮਤ ਸਿਰਫ 98,000 ਡਾਲਰ ਹੈ। ਇਹ ਤਿੰਨ ਬੈੱਡਰੂਮ ਵਾਲਾ ਘਰ ਪੂਰੀ ਤਰ੍ਹਾਂ ਫ਼ੈਂਸਿੰਗ ਸਮੇਤ, ਏਅਰ ਕੰਡੀਸ਼ਨਡ ਹੈ, ਅਤੇ ਇੱਕ ਵੱਡੇ ਲਾਊਂਜ ਰੂਮ, ਰਸੋਈ ਅਤੇ ਛੱਤ ਦੇ ਪੱਖਿਆਂ ਨਾਲ ਮਿਲ ਰਿਹਾ ਹੈ। 1,011 ਵਰਗ ਮੀਟਰ ਦੇ ਪਲਾਟ ‘ਤੇ ਸਥਿਤ ਇਸ ਘਰ ’ਚ ਇੱਕ ਲਾਅਨ ਅਤੇ ਦਰਖ਼ਤ ਵੀ ਹਨ। ਆਖਰੀ ਵਾਰ ਇਸ ਨੂੰ 260 ਡਾਲਰ ਪ੍ਰਤੀ ਹਫਤੇ ਕਿਰਾਏ ‘ਤੇ ਲਿਆ ਗਿਆ ਸੀ।

ਇਹੀ ਨਹੀਂ, ਨੇੜੇ ਹੀ ਸਥਿਤ ਪੈਂਟਲੈਂਡ (Pentland) ’ਚ ਵੀ ਸਸਤੀ ਕੀਮਤ ’ਤੇ ਘਰ ਮੌਜੂਦ ਹਨ। ਅਜਿਹਾ ਦੋ ਬੈੱਡਰੂਮ ਵਾਲਾ ਇੱਕ ਘਰ 110,000 ਡਾਲਰ ’ਚ ਮਿਲ ਰਿਹਾ ਹੈ। ਇਸ ਵਿੱਚ ਸਪਲਿਟ ਸਿਸਟਮ ਏਅਰ ਕੰਡੀਸ਼ਨਿੰਗ ਦੇ ਨਾਲ ਇੱਕ ਓਪਨ-ਪਲਾਨ ਲਿਵਿੰਗ/ਕਿਚਨ/ਡਾਇਨਿੰਗ ਏਰੀਆ, ਕਿਚਨ ਵਿੱਚ 1,000 ਗੈਲਨ ਮੀਂਹ ਦੇ ਪਾਣੀ ਦੀ ਟੈਂਕੀ, ਇੱਕ ਵੱਡਾ ਕਾਰਪੋਰਟ, ਇੱਕ ਸ਼ੈੱਡ, ਅਤੇ ਅੰਬ ਦੇ ਰੁੱਖਾਂ, ਅੰਗੂਰਾਂ ਅਤੇ ਇੱਕ ਮੈਕਾਡਾਮੀਆ ਰੁੱਖ ਵਾਲਾ ਇੱਕ ਬਾਗ਼ ਸ਼ਾਮਲ ਹੈ। ਪੈਂਟਲੈਂਡ ਵਿਚ ਹੀ ਇਕ ਹੋਰ ਪ੍ਰਾਪਰਟੀ, ਇਕ ਚਾਰ ਬੈੱਡਰੂਮ ਵਾਲਾ ਘਰ 160,000 ਡਾਲਰ ਵਿਚ ਵਿਕ ਰਹੀ ਹੈ ਅਤੇ ਇਸ ਵਿਚ ਇਕ ਡਬਲ ਰੋਲਰ ਡੋਰ ਸ਼ੈਡ, ਇਕ ਪਰਗੋਲਾ ਅਤੇ ਬੀ.ਬੀ.ਕਿਊ. ਖੇਤਰ ਅਤੇ ਇਕ ਪੂਰੀ ਤਰ੍ਹਾਂ ਵਾੜ ਵਾਲਾ ਚਿਕਨ ਕੋਪ ਸ਼ਾਮਲ ਹੈ।

Share This Article
Leave a Comment

Leave a Reply

Your email address will not be published. Required fields are marked *