ਆਸਟਰੇਲੀਆ `ਚ ਨੈਸ਼ਨਲ ਏਅਰ ਫਾਇਰ-ਫਾਈਟਿੰਗ ਦੀ ਲੋੜ (The need for national air fire-fighting in Australia) – ਐਮਰਜੈਂਸੀ ਸੇਵਾਵਾਂ ਨੇ ਬੁਸ਼-ਫਾਇਰ ਤੋਂ ਪਹਿਲਾਂ ਕੀਤਾ ਸਾਵਧਾਨ

Sea7 Australia Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ-

ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ `ਚ ਏਅਰ ਫਾਇਰ-ਫਾਈਟਿੰਗ ਫਲੀਟ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ। – The need for national air fire-fighting in Australia.

ਇਹ ਨੁਕਤਾ ਨਿਊ ਸਾਊਥ ਵੇਲਜ਼ ਦੇ ਰੂਰਲ ਫਾਇਰ ਸਰਵਿਸ ਕਮਿਸ਼ਨਰ ਰੌਬ ਰੋਜਰ ਨੇ ਫਾਇਰ ਫਾਈਟਿੰਗ ਨਾਲ ਨਜਿੱਠਣ ਲਈ ਕਰਵਾਏ ਗਏ ਇਕ ਸਮਾਗਮ `ਚ ਸੰਬੋਧਨ ਕਰਦਿਆਂ ਉਠਾਇਆ। ਰੂਰਲ ਫਾਇਰ ਸਰਵਿਸ ਕੋਲ ਆਸਟ੍ਰੇਲੀਆ ਦੀ ਮਾਲਕੀ ਵਾਲਾ ਇੱਕ ਬੋਇੰਗ 737 ਫਾਇਰ ਬੰਬਰ ਪਲੇਨ ਵੱਡਾ ਟੈਂਕਰ ਹੈ। ਜਦੋਂ ਕਿ ਬਾਕੀ ਜਹਾਜ਼ ਵਿਦੇਸ਼ਾਂ ਚੋਂ ਲੀਜ਼ `ਤੇ ਲਏ ਹੋਏ ਹਨ। ਜੋ ਭਵਿੱਖ `ਚ ਨਹੀਂ ਮਿਲਣਗੇ ਕਿਉਂਕਿ ਯੌਰਪ ਅਤੇ ਨੌਰਥ ਅਮੈਰਿਕਾ `ਚ ਵੀ ਇਨ੍ਹਾਂ ਦੀ ਮੰਗ ਵਧ ਚੁੱਕੀ ਹੈ।

ਨਿਊ ਸਾਊਥ ਵੇਲਜ਼ ਦੇ ਸਾਬਕਾ ਫਾਇਰ ਕਮਿਸ਼ਨਰ ਗਰੇਗ ਮੁਲਿਨਜ ਦਾ ਵੀ ਕਹਿਣਾ ਹੈ ਕਿ ਨੈਸ਼ਨਲ ਫਲੀਟ ਦੀ ਘਾਟ ਹੋਣਾ ਵੱਡੀ ਸਮੱਸਿਆ ਹੈ।

Share This Article
Leave a Comment

Leave a Reply

Your email address will not be published. Required fields are marked *