ਵਿਕਟੋਰੀਆ ਦੀ ਸਿਆਸਤ ’ਚ ਵੱਡਾ ਉਲਟਫੇਰ: 12 ਸਾਲਾਂ ਬਾਅਦ ਲੇਬਰ ਪਾਰਟੀ ਦਾ ਰਾਜ ਖ਼ਤਮ, Jess Wilson ਬਣਨਗੇ ਨਵੇਂ Premier

Sea7 Australia Team
2 Min Read

ਮੈੱਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀਆਂ ਚੋਣਾਂ ’ਚ ਇੱਕ ਇਤਿਹਾਸਕ ਸਿਆਸੀ ਬਦਲਾਅ ਦੇਖਣ ਨੂੰ ਮਿਲਿਆ ਹੈ, ਜਿੱਥੇ Liberal ਅਤੇ Nationals ਪਾਰਟੀਆਂ ਦੇ Coalition ਨੇ 12 ਸਾਲਾਂ ਤੋਂ ਚੱਲੇ ਆ ਰਹੇ Labor ਪਾਰਟੀ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਹੈ। 36 ਸਾਲ ਦੇ Jess Wilson ਹੁਣ ਵਿਕਟੋਰੀਆ ਦੇ 51ਵੇਂ Premier ਵਜੋਂ ਸਹੁੰ ਚੁੱਕਣਗੇ। ਇਸ ਜਿੱਤ ਨਾਲ ਉਹ ਸੂਬੇ ਦੇ ਪਹਿਲੇ ਮਿਲੇਨੀਅਲ Premier ਅਤੇ ਚੋਣ ਜਿੱਤ ਕੇ ਇਸ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਬਣ ਗਏ ਹਨ।

ਮੈੱਲਬਰਨ ਦੇ Park Hyatt Hotel ਵਿਖੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ Jess Wilson ਨੇ ਸੂਬੇ ਦੀ ਵਿਗੜੀ ਹੋਈ ਆਰਥਿਕ ਸਥਿਤੀ ਨੂੰ ਮੁੜ ਲੀਹ ’ਤੇ ਲਿਆਉਣ ਅਤੇ ਜਨਤਕ ਸੇਵਾਵਾਂ ’ਚ ਸੁਧਾਰ ਕਰਨ ਦਾ ਅਹਿਦ ਲਿਆ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਪੂਰੀ ਈਮਾਨਦਾਰੀ ਅਤੇ ਜਵਾਬਦੇਹੀ ਨਾਲ ਕੰਮ ਕਰੇਗੀ ਅਤੇ ਲੋਕ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਜਵਾਬਦੇਹ ਠਹਿਰਾ ਸਕਣਗੇ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਟੈਕਸਾਂ ’ਚ ਕਟੌਤੀ, ਕਰਜ਼ਾ ਘਟਾਉਣ, ਵਾਧੂ ਪੁਲਿਸ ਭਰਤੀ ਕਰਨ ਅਤੇ ਹਸਪਤਾਲਾਂ ’ਚ ਸਰਜਰੀ ਦੀ ਉਡੀਕ ਘਟਾਉਣ ਵਰਗੇ ਅਹਿਮ ਮੁੱਦੇ ਚੁੱਕੇ ਸਨ।

ਇਸ ਚੋਣ ’ਚ Labor ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਮੌਜੂਦਾ Premier Ben Carroll ਆਪਣੀ ਰਵਾਇਤੀ ਸੀਟ Niddrie ਤੋਂ ਹਾਰਨ ਕਿਨਾਰੇ ਹਨ, ਜਿਸ ‘ਤੇ ਪਾਰਟੀ ਪਿਛਲੇ 50 ਸਾਲਾਂ ਤੋਂ ਕਾਬਜ਼ ਸੀ। Melbourne ਦੇ ਵੈਸਟਰਨ ਅਤੇ ਈਸਟਰਨ ਸਬਅਰਬਾਂ ’ਚ Liberal ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਹੈ। ਦੂਜੇ ਪਾਸੇ, Pauline Hanson ਦੀ One Nation ਪਾਰਟੀ ਨੇ 20 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਦਕਿ Greens ਪਾਰਟੀ ਨੇ ਵੀ 7 ਸੀਟਾਂ ‘ਤੇ ਜਿੱਤ ਦਰਜ ਕਰ ਕੇ ਵਿਕਟੋਰੀਆ ਦਾ ਸਿਆਸੀ ਨਕਸ਼ਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *