ਦਿਲਪ੍ਰੀਤ ਕੌਰ ਗਰੇਵਾਲ ਨੇ Australia ਦੀ Youth Politics ’ਚ ਚਮਕਾਇਆ ਨਾਂ, ਇੰਡੀਅਨ-ਆਸਟ੍ਰੇਲੀਅਨ ਭਾਈਚਾਰੇ ਦੇ ਉਭਰਦੇ ਸਿਤਾਰਿਆਂ ’ਚ ਹੋਈ ਸ਼ਾਮਲ

Sea7 Australia Team
3 Min Read

ਮੈੱਲਬਰਨ : Australia ’ਚ ਵੱਸਦਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਹਰ ਖੇਤਰ ’ਚ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾ ਰਿਹਾ ਹੈ। ਇਸੇ ਕੜੀ ਤਹਿਤ Victoria ਸਟੇਟ ਦੀ 16 ਸਾਲ ਦੀ ਹੋਣਹਾਰ ਪੰਜਾਬਣ ਧੀ ਦਿਲਪ੍ਰੀਤ ਕੌਰ ਗਰੇਵਾਲ ਨੇ ਰਾਜਨੀਤਿਕ ਅਤੇ ਸਮਾਜਿਕ ਖੇਤਰ (Youth Politics) ’ਚ ਇੱਕ ਵੱਡੀ ਪ੍ਰਾਪਤੀ ਹਾਸਲ ਕਰ ਕੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। Australia ਦੇ ਪ੍ਰਮੁੱਖ ਅਖ਼ਬਾਰ Herald Sun ਵੱਲੋਂ ਦੀਵਾਲੀ ਦੇ ਖਾਸ ਮੌਕੇ ‘ਤੇ ਇੰਡੀਅਨ-ਆਸਟ੍ਰੇਲੀਅਨ ਭਾਈਚਾਰੇ ਦੇ 22 ਚੋਣਵੇਂ ਉਭਰਦੇ ਸਿਤਾਰਿਆਂ (Rising Stars) ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਦਿਲਪ੍ਰੀਤ ਕੌਰ ਗਰੇਵਾਲ ਦਾ ਨਾਂ ਵੀ ਪ੍ਰਮੁੱਖਤਾ ਨਾਲ ਸ਼ਾਮਲ ਕੀਤਾ ਗਿਆ ਹੈ।

St Joseph’s Secondary College ਦੀ 16 ਸਾਲ ਦੀ ਸਟੂਡੈਂਟ ਦਿਲਪ੍ਰੀਤ ਕੌਰ ਗਰੇਵਾਲ ਨੂੰ Mildura Rural City Council ਦੀ 2026 Youth Council ਲਈ ਬਤੌਰ Youth Councillor ਚੁਣਿਆ ਗਿਆ ਹੈ। ਇਹ Youth Council ਇੱਕ ਅਧਿਕਾਰਤ ਸਲਾਹਕਾਰ ਗਰੁੱਪ (Advisory Group) ਵਜੋਂ ਕੰਮ ਕਰਦੀ ਹੈ, ਜੋ ਕੌਂਸਲ ਨੂੰ ਨੌਜਵਾਨਾਂ ਨਾਲ ਸਬੰਧਤ ਵਿਚਾਰਾਂ, ਭਖਦੇ ਮੁੱਦਿਆਂ ਅਤੇ ਭਾਈਚਾਰਕ ਵਿਕਾਸ (Community Development) ਦੇ ਕਾਰਜਾਂ ’ਚ ਮਹੱਤਵਪੂਰਨ ਸਹਿਯੋਗ ਦਿੰਦੀ ਹੈ।

ਦਿਲਪ੍ਰੀਤ ਇਸ Youth Council ’ਚ Mildura ਖੇਤਰ ਦੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਅਤੇ ਸਮਾਜ ’ਚ ਇੱਕ ਸਕਾਰਾਤਮਕ ਬਦਲਾਅ ਲਿਆਉਣ ਦੇ ਉਦੇਸ਼ ਨਾਲ ਸ਼ਾਮਲ ਹੋਈ ਸੀ। ਤੇਜਪ੍ਰੀਤ ਸਿੰਘ ਗਰੇਵਾਲ ਅਤੇ ਕੁਲਜਿੰਦਰ ਕੌਰ ਗਰੇਵਾਲ ਦੀ ਇਸ ਹੋਣਹਾਰ ਧੀ ਨੇ ਆਪਣੀ ਲਗਨ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਇੰਡੀਅਨ-ਆਸਟ੍ਰੇਲੀਅਨ ਭਾਈਚਾਰੇ ਦੀ ਨਵੀਂ ਪੀੜ੍ਹੀ ਨਾ ਸਿਰਫ਼ ਪੜ੍ਹਾਈ ’ਚ ਅੱਗੇ ਹੈ, ਸਗੋਂ ਆਸਟ੍ਰੇਲੀਆ ਦੀ ਮੁੱਖ ਧਾਰਾ ਦੀ ਲੀਡਰਸ਼ਿਪ ’ਚ ਵੀ ਅਹਿਮ ਯੋਗਦਾਨ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਵੱਕਾਰੀ ਸੂਚੀ ’ਚ ਦਿਲਪ੍ਰੀਤ ਕੌਰ ਗਰੇਵਾਲ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਖੇਡ ਜਗਤ ’ਚ ਕ੍ਰਿਕਟ ਤੋਂ ਕੈਵਿਸ਼ ਭਸੀਨ, ਮਹਿਲਾ ਕ੍ਰਿਕਟਰ ਹਸਰਤ ਗਿੱਲ ਤੇ ਆਰੀਅਨ ਸ਼ਰਮਾ, ਟੇਬਲ ਟੈਨਿਸ ਤੋਂ ਸਨੀਸ਼ ਅੰਬੇਕਰ ਤੇ ਕਾਵਿਆ ਮਦਾਨ, ਏ.ਐੱਫ.ਐੱਲ. (AFL) ’ਚ ਇਤਿਹਾਸ ਰਚਣ ਜਾ ਰਹੇ ਜੈ ਸਕਸੈਨਾ ਅਤੇ ਪੋਲ ਵਾਲਟ ਦੀਆਂ ਜੁੜਵਾਂ ਭੈਣਾਂ ਸੁਖਨੂਰ ਕੌਰ ਰੰਗੀ ਤੇ ਖੁਸ਼ਨੂਰ ਕੌਰ ਰੰਗੀ ਨੇ ਆਪਣੀ ਥਾਂ ਬਣਾਈ ਹੈ। ਇਸ ਤੋਂ ਇਲਾਵਾ ਫਿਲਮ, ਕਲਾ, ਫੈਸ਼ਨ ਅਤੇ ਸੱਭਿਆਚਾਰ ਦੇ ਖੇਤਰ ’ਚ ਸੌਮਿਲ ਅਗਰਵਾਲ, ਰੀਆ ਪਟੇਲ, ਨੈਟਲੀ ਨਾਇਡੂ ਮੁਲਰ ਅਤੇ ਕਾਰਤਿਕਾ ਵਿਜੇਕੁਮਾਰ ਨੂੰ ਚੁਣਿਆ ਗਿਆ ਹੈ, ਜਦਕਿ ਸਿਹਤ, ਸਮਾਜ ਸੇਵਾ, ਕਾਰੋਬਾਰ ਅਤੇ ਭੋਜਨ ਉਦਯੋਗ ’ਚ ਵਿਨੀਤਾ ਗਿਰੀ, ਕਾਸ਼ਵੀ ਸੋਨੀ, ਆਯੂਸ਼ੀ ਖਿੱਲਣ, ਸੀਤਾ ਸਾਰਜੈਂਟ, ਨੇਹਾ ਕੁਮਾਰ, ਮੋਹਿਨੀ ਖਡਾਰੀਆ, ਸਾਰਾ ਸਿੰਘ ਤਕ, ‘ਦਿ ਕਰੀ ਕੁਈਨ’ ਵਜੋਂ ਮਸ਼ਹੂਰ ਮਨਪ੍ਰੀਤ ਸੇਖੋਂ ਅਤੇ ਏ.ਜੇ. (ਅਮਾਂਡਾ) ਡੀ’ਕੋਸਟਾ ਨੇ ਆਪਣੀ ਵਿਲੱਖਣ ਪਛਾਣ ਸਦਕਾ ਇਸ ਸੂਚੀ ’ਚ ਨਾਂ ਦਰਜ ਕਰਵਾ ਕੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ।

Share This Article
Leave a Comment

Leave a Reply

Your email address will not be published. Required fields are marked *