Australia : ਮੈੱਲਬਰਨ ਦੇ Dandenong ’ਚ ਘਰੇਲੂ ਵਿਵਾਦ ਕਾਰਨ ਪੰਜਾਬੀ ਮੂਲ ਦੀ ਔਰਤ ਦਾ ਕਤਲ, ਦੋ ਹੋਰ ਜ਼ਖਮੀ

Sea7 Australia Team
2 Min Read

ਮੈੱਲਬਰਨ : ਸਾਊਥ-ਈਸਟ Melbourne ਦੇ ਇਲਾਕੇ Dandenong ’ਚ ਸਥਿਤ Woodlee Street ਦੇ ਇੱਕ ਘਰ ’ਚ ਬੀਤੇ ਸ਼ੁੱਕਰਵਾਰ, 6 ਨਵੰਬਰ ਨੂੰ ਸਵੇਰੇ ਕਰੀਬ 11:30 ਵਜੇ ਵਾਪਰੀ ਇੱਕ ਖੂਨੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਿਆਹੁਤਾ ਜੀਵਨ ’ਚ ਚੱਲ ਰਹੇ ਤਣਾਅ ਅਤੇ ਤਲਾਕ ਦੇ ਵਿਵਾਦ ਕਾਰਨ ਹੋਈ ਇਸ ਤੀਹਰੀ ਛੁਰੇਬਾਜ਼ੀ ’ਚ ਇੱਕ 28 ਸਾਲ ਦੀ ਔਰਤ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਦਕਿ 26 ਅਤੇ 35 ਸਾਲ ਦੇ ਦੋ ਪੁਰਸ਼ਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

ਮੀਡੀਆ ਰਿਪੋਰਟਾਂ ਅਨੁਸਾਰ ਪੀੜਤ ਮਹਿਲਾ ਦੀ ਪਛਾਣ ਪੰਜਾਬੀ ਮੂਲ ਦੀ ਬਲਜੀਤ ਕੌਰ ਵਜੋਂ ਕੀਤੀ ਗਈ ਹੈ। ਇੰਡੀਆ ’ਚ ਰਹਿੰਦੇ ਬਲਜੀਤ ਕੌਰ ਦੇ ਬਜ਼ੁਰਗ ਮਾਪੇ ਆਪਣੀ ਧੀ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ Australia ਆਉਣ ਵਾਸਤੇ ਤੁਰੰਤ ਵੀਜ਼ਾ ਸਹਾਇਤਾ ਦੀ ਮੰਗ ਕਰ ਰਹੇ ਹਨ। ਹਾਲਾਂਕਿ, Victoria Police ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਮਹਿਲਾ ਦੀ ਪਛਾਣ ਜਾਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਰਿਪੋਰਟਾਂ ਅਨੁਸਾਰ, Aged care ’ਚ ਕੰਮ ਕਰਨ ਵਾਲੀ ਇਹ ਮਹਿਲਾ ਆਪਣੇ ਪਤੀ ਗੁਰਵਿੰਦਰ ਸਿੰਘ ਤੋਂ ਤਲਾਕ ਲੈਣਾ ਚਾਹੁੰਦੀ ਸੀ ਅਤੇ ਦੋਵੇਂ ਕੁੱਝ ਸਮੇਂ ਤੋਂ ਵੱਖ ਰਹਿ ਰਹੇ ਸਨ। ਪਰ ਵਾਰਦਾਤ ਵਾਲੇ ਦਿਨ ਗੁਰਵਿੰਦਰ ਸਿੰਘ ਨੇ ਬਲਜੀਤ ਕੌਰ ਨੂੰ ਮੁੜ ਸੁਲਹ ਲਈ ਸੱਦਿਆ ਸੀ। ਬਲਜੀਤ ਕੌਰ ਆਪਣੇ ਇੱਕ ਪੁਰਸ਼ ਸਹਿਕਰਮੀ ਨਾਲ ਘਰ ਆਈ ਸੀ। ਇਸ ਦੌਰਾਨ ਹੋਈ ਬਹਿਸ ਹਿੰਸਕ ਹੋ ਗਈ ਅਤੇ ਤਿੰਨੇ ਜਣੇ ਚਾਕੂ ਲੱਗਣ ਕਾਰਨ ਜ਼ਖਮ ਹੋ ਗਏ। ਮਹਿਲਾ ਦੇ ਸਹਿਕਰਮੀ ਦੀ ਸਰਜਰੀ ਹੋਈ ਹੈ ਅਤੇ ਉਸ ਦੀ ਹਾਲਤ ਹੁਣ ਸਥਿਰ ਹੈ। ਗੁਰਵਿੰਦਰ ਸਿੰਘ ਪੁਲਿਸ ਹਿਰਾਸਤ ’ਚ ਹੈ।

Dandenong Family Violence Investigation Unit ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਨੇ ਕਿਸੇ ਹੋਰ ਬਾਹਰੀ ਵਿਅਕਤੀ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਬਲਜੀਤ ਕੌਰ ਦੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣ ’ਚ ਲੱਕੀ ਸਿੰਘ ਹੋਰ ਲੋਕਾਂ ਨਾਲ ਮਿਲ ਕੇ ਵਿੱਤੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਪਰਿਵਾਰ ਨੇ ਇਸ ਦੁੱਖ ਦੀ ਘੜੀ ’ਚ ਵੀ ਬਲਜੀਤ ਕੌਰ ਦੇ ਅੰਗਦਾਨ ਦੀ ਇਜਾਜ਼ਤ ਦੇ ਦਿੱਤੀ ਹੈ।

Share This Article
Leave a Comment

Leave a Reply

Your email address will not be published. Required fields are marked *