Canada : ਫੈਡਰਲ ਨਿਯਮਾਂ ਦੀ ਉਲੰਘਣਾ ਕਾਰਨ ਸਿੱਖ ਵਰਲਡ ਆਰਗੇਨਾਈਜੇਸ਼ਨ ਸਮੇਤ 4 ਧਾਰਮਿਕ ਸੰਸਥਾਵਾਂ ਨੂੰ 1,17,500 ਡਾਲਰ ਦਾ ਜੁਰਮਾਨਾ

Sea7 Australia Team
2 Min Read

ਓਟਾਵਾ: Canada ਸਰਕਾਰ ਵੱਲੋਂ Temporary Foreign Worker Program ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ British Columbia ਅਤੇ Ontario ਦੀਆਂ ਚਾਰ ਧਾਰਮਿਕ ਸੰਸਥਾਵਾਂ ਨੂੰ ਕੁੱਲ 1,17,500 ਡਾਲਰ ਦਾ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਫੈਡਰਲ ਲੇਬਰ ਇੰਸਪੈਕਟਰਾਂ ਵੱਲੋਂ ਅਕਤੂਬਰ ਮਹੀਨੇ ਦੌਰਾਨ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਕਿ ਇਹ ਸੰਸਥਾਵਾਂ ਰੁਜ਼ਗਾਰ ਦੇ ਸਹੀ ਰਿਕਾਰਡ ਪੇਸ਼ ਕਰਨ ਅਤੇ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਨ ’ਚ ਅਸਫਲ ਰਹੀਆਂ ਹਨ।

ਸਭ ਤੋਂ ਵੱਡਾ ਜੁਰਮਾਨਾ Lake Cowichan (B.C.) ਸਥਿਤ Sikh World Organization Canada Head Office ਨੂੰ ਲਗਾਇਆ ਗਿਆ ਹੈ। ਇਸ ਸੰਸਥਾ ਨੂੰ 55,000 ਡਾਲਰ ਦਾ ਜੁਰਮਾਨਾ ਕਰਨ ਦੇ ਨਾਲ-ਨਾਲ ਅਗਲੇ ਪੰਜ ਸਾਲਾਂ ਲਈ ਵਿਦੇਸ਼ੀ ਕਾਮੇ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਂਚ ’ਚ ਪਾਇਆ ਗਿਆ ਕਿ ਇੱਥੇ ਰੱਖੇ ਗਏ ਵਿਦੇਸ਼ੀ ਕਾਮੇ ਉਸ ਕੰਮ ’ਚ ਸਰਗਰਮ ਨਹੀਂ ਸਨ, ਜਿਸ ਲਈ ਉਨ੍ਹਾਂ ਨੂੰ ਕੈਨੇਡਾ ਬੁਲਾਇਆ ਗਿਆ ਸੀ।

ਇਸ ਤੋਂ ਇਲਾਵਾ, North York ਵਿਖੇ ਸਥਿਤ International United Bethel Assembly of Ontario ਨੂੰ ਮੰਗੇ ਗਏ ਦਸਤਾਵੇਜ਼ ਨਾ ਦੇਣ ਅਤੇ ਤਨਖਾਹਾਂ ਤੇ ਕੰਮ ਦੀਆਂ ਸ਼ਰਤਾਂ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ 32,500 ਡਾਲਰ ਦਾ ਜੁਰਮਾਨਾ ਹੋਇਆ ਹੈ। ਉੱਥੇ ਹੀ Niagara Falls ਦੀ Old Catholic International Missionary Society of St. Christopher ਨੂੰ ਲੋੜੀਂਦੇ ਰਿਕਾਰਡ ਪੇਸ਼ ਨਾ ਕਰਨ ਅਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਨੂੰ ਜਾਇਜ਼ ਨਾ ਠਹਿਰਾਉਣ ਕਾਰਨ 25,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਚੌਥੀ ਸੰਸਥਾ, Etobicoke ਦੀ Holy Light Assembly Ministries ਨੂੰ ਇੰਸਪੈਕਟਰਾਂ ਵੱਲੋਂ ਮੰਗੇ ਕਾਗਜ਼ਾਤ ਮੁਹੱਈਆ ਨਾ ਕਰਵਾਉਣ ‘ਤੇ 5,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਦੇ ਸ਼ੋਸ਼ਣ ਅਤੇ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤੀ ਵਧਾ ਦਿੱਤੀ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 14,000 ਸ਼ਿਕਾਇਤਾਂ ਮਿਲਣ ਤੋਂ ਬਾਅਦ 1,435 ਸੰਸਥਾਵਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਲਗਭਗ 10% ਮਾਲਕ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਅਤੇ ਕੁੱਲ ਜੁਰਮਾਨੇ ਵਧ ਕੇ 4.8 ਮਿਲੀਅਨ ਡਾਲਰ ਤੱਕ ਪਹੁੰਚ ਗਏ ਹਨ।

TAGGED:
Share This Article
Leave a Comment

Leave a Reply

Your email address will not be published. Required fields are marked *