ਮੈੱਲਬਰਨ : ਸਹੀ ਜਗ੍ਹਾ ’ਤੇ ਇਨਵੈਸਟ ਕਰਨ ਵਾਲਿਆਂ ਲਈ ਆਸਟ੍ਰੇਲੀਅਨ ਰੀਅਲ ਅਸਟੇਟ ਮਾਰਕੀਟ ’ਚ ਅਜੇ ਵੀ ਸੁਨਹਿਰੀ ਮੌਕੇ ਮੌਜੂਦ ਹਨ। ਆਸਟ੍ਰੇਲੀਆ ਦੇ ਰੀਅਲ ਅਸਟੇਟ ਬਜ਼ਾਰ ’ਚ ਲਗਾਤਾਰ ਹੋ ਰਹੀ ਗਿਰਾਵਟ ਦੇ ਬਾਵਜੂਦ, ਮਸ਼ਹੂਰ ਰੀਅਲ ਅਸਟੇਟ ਮਾਹਿਰ John McGrath ਨੇ ਘਰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਲਈ ਰਾਹਤ ਦੀ ਖਬਰ ਦਿੱਤੀ ਹੈ। ਆਪਣੀ ਤਾਜ਼ਾ ਰਿਪੋਰਟ ‘McGrath Report 2027’ ’ਚ, McGrath ਨੇ ਖੁਲਾਸਾ ਕੀਤਾ ਹੈ ਕਿ ਪ੍ਰਾਪਰਟੀ ਮਾਰਕੀਟ ’ਚ ਗਿਰਾਵਟ ਦਾ ਰੁਝਾਨ ਛੇਤੀ ਹੀ ਰੁਕਣ ਵਾਲਾ ਹੈ। ਉਨ੍ਹਾਂ ਮੁਤਾਬਕ ਪਿਛਲੇ ਛੇ ਮਹੀਨਿਆਂ ’ਚ ਵੱਡੇ ਮੈਟਰੋਪੋਲੀਟਨ ਬਾਜ਼ਾਰਾਂ ਦੀਆਂ ਕੀਮਤਾਂ ’ਚ 10-15 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਅਤੇ ਕੁਝ ਥਾਵਾਂ ‘ਤੇ ਇਹ ਗਿਰਾਵਟ 20 ਪ੍ਰਤੀਸ਼ਤ ਤੱਕ ਵੀ ਦਰਜ ਕੀਤੀ ਗਈ ਹੈ।
ਇਸ ਨਾਜ਼ੁਕ ਸਥਿਤੀ ਦੇ ਦੌਰਾਨ, McGrath ਨੇ ਆਸਟ੍ਰੇਲੀਆ ਭਰ ’ਚ 40 ਅਜਿਹੇ ਸਬਅਰਬਸ ਦੀ ਸੂਚੀ ਜਾਰੀ ਕੀਤੀ ਹੈ ਜਿੱਥੇ ਆਉਣ ਵਾਲੇ ਸਾਲ ’ਚ ਸ਼ਾਨਦਾਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸੂਚੀ ’ਚ New South Wales, Victoria, Queensland ਅਤੇ Tasmania ਦੇ ਮੈਟਰੋਪੋਲੀਟਨ ਅਤੇ ਰੀਜਨਲ ਇਲਾਕੇ ਸ਼ਾਮਲ ਹਨ।
- NSW: Campsie ਨੂੰ ਪ੍ਰਾਪਰਟੀ ਮਾਰਕੀਟ ਦਾ ਅਗਲਾ ‘Marrickville’ ਮੰਨਿਆ ਜਾ ਰਿਹਾ ਹੈ, ਜਦਕਿ Narooma ਵਰਗੇ ਖੂਬਸੂਰਤ ਤੱਟਵਰਤੀ ਇਲਾਕੇ ਆਪਣੀ ਜੀਵਨ ਸ਼ੈਲੀ ਕਾਰਨ ਖਿੱਚ ਦਾ ਕੇਂਦਰ ਹਨ। Sandringham, Roseville Chase, Glebe ਅਤੇ Wamberal (Central Coast) ਹੋਰ ਅਜਿਹੇ ਸਬਅਰਬ ਹਨ ਜੋ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜਦਕਿ ਰੀਜਨਲ NSW ਦੇ Narooma, Coffs Harbour, Caerleon, Estella ਅਤੇ Inverell ਵੀ ਖ਼ਰੀਦਦਾਰਾਂ ਨੂੰ ਖਿੱਚ ਰਹੇ ਹਨ।
- VIC: Sunshine (ਔਸਤ ਕੀਮਤ 850,000 ਡਾਲਰ) ਖਰੀਦਦਾਰਾਂ ਨੂੰ ਆਪਣੇ ਵਧੀਆ ਬਦਲਾਂ ਨਾਲ ਆਕਰਸ਼ਿਤ ਕਰ ਰਿਹਾ ਹੈ ਅਤੇ Murray River ‘ਤੇ ਸਥਿਤ Mildura ਰੀਜਨਲ ਗ੍ਰੋਥ ਦਾ ਇੱਕ ਮਜ਼ਬੂਤ ਕੇਂਦਰ ਬਣ ਕੇ ਉੱਭਰਿਆ ਹੈ। ਮੈੱਲਬਰਨ ਦੇ ਸਬਅਰਬ Werribee (ਔਸਤ ਕੀਮਤ 674,000 ਡਾਲਰ), Reservoir (ਔਸਤ ਕੀਮਤ 950,000 ਡਾਲਰ), Boronia (ਔਸਤ ਕੀਮਤ 880,000 ਡਾਲਰ) ਅਤੇ Highett ( ਔਸਤ ਕੀਮਤ 1.415 ਮਿਲੀਅਨ ਡਾਲਰ) ਵੀ ਕੀਮਤਾਂ ’ਚ ਵਾਧੇ ਲਈ ਤਿਆਰ ਹਨ। ਰੀਜਨਲ ਵਿਕਟੋਰੀਆ ਮਾਰਕੀਟਾਂ ਦੀ ਗੱਲ ਕਰੀਏ ਤਾਂ Mildura ਤੋਂ ਇਲਾਵਾ Kyneton, Bendigo, Jan Juc ਅਤੇ North Shore ਵੀ ਕੀਮਤਾਂ ’ਚ ਉਛਾਲ ਵਲ ਜਾ ਰਹੇ ਹਨ।
- QLD: Brisbane ਅਤੇ Gold Coast ਵਿਚਕਾਰ ਸਥਿਤ Beenleigh, ਅਤੇ Fraser Coast ਨੇੜੇ Maryborough ਵਰਗੇ ਇਲਾਕੇ ਆਪਣੀ ਕਿਫਾਇਤੀ ਕੀਮਤ ਕਾਰਨ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਇਸ ਤੋਂ ਇਲਾਵਾ Caboolture, Jindalee, Sandgate, Palm Beach, Toowoomba, Nambour, Charters Towers ਅਤੇ Cairns North ’ਚ ਵੀ ਕੀਮਤਾਂ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ।
- TAS: Hobart ਦੇ ਨੇੜੇ Chigwell ਅਤੇ Launceston ’ਚ Mayfield ਪਹਿਲੀ ਵਾਰ ਘਰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਲਈ ਸ਼ਾਨਦਾਰ ਅਤੇ ਸਸਤੇ ਮੌਕੇ ਪੇਸ਼ ਕਰ ਰਹੇ ਹਨ।
