Australia ’ਚ Sikh ਵਪਾਰੀਆਂ ਦੇ ਇਤਿਹਾਸਕ ਯੋਗਦਾਨ ਨੂੰ ਸਮਰਪਿਤ Heritage Plaque ਦਾ ਉਦਘਾਟਨ

Sea7 Australia Team
2 Min Read

ਮੈੱਲਬਰਨ : Western Australia ਦੇ Manjimup ਅਤੇ South West ਖੇਤਰ ਦੇ ਵਿਕਾਸ ’ਚ ਮੋਹਰੀ Sikh Hawkers (ਫੇਰੀ ਵਾਲੇ ਵਪਾਰੀਆਂ) ਦੇ ਅਹਿਮ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਇੱਕ ਇਤਿਹਾਸਕ ਯਾਦਗਾਰੀ ਤਖ਼ਤੀ (Heritage Plaque) ਦਾ ਉਦਘਾਟਨ ਕੀਤਾ ਗਿਆ। 3 ਅਕਤੂਬਰ 2026 ਨੂੰ Manjimup Heritage Park ਵਿਖੇ ਹੋਏ ਇਸ ਸਮਾਗਮ ’ਚ 100 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।

Western Australian Sikh ਕਮਿਊਨਿਟੀ ਵੱਲੋਂ ਫੰਡ ਕੀਤੀ ਗਈ ਅਤੇ Shire of Manjimup ਦੇ ਸਹਿਯੋਗ ਨਾਲ ਲਗਾਈ ਗਈ ਇਹ Plaque ਉਨ੍ਹਾਂ ਸਿੱਖ ਵਪਾਰੀਆਂ ਦੀ ਯਾਦ ਦਿਵਾਉਂਦੀ ਹੈ, ਜਿਨ੍ਹਾਂ ਨੇ 1800 ਦੇ ਦਹਾਕੇ ਦੇ ਅਖੀਰ ਤੋਂ ਲੈ ਕੇ 1945 ਤੱਕ ਇਸ ਖੇਤਰ ’ਚ ਵਪਾਰ ਕੀਤਾ। “Melodious Merchants of the South West” ਵਜੋਂ ਜਾਣੇ ਜਾਂਦੇ ਇਨ੍ਹਾਂ ਉੱਦਮੀ ਸਿੱਖਾਂ ਨੇ ਦੂਰ-ਦੁਰਾਡੇ ਦੀਆਂ ਬਸਤੀਆਂ ਅਤੇ ਕਿਸਾਨ ਭਾਈਚਾਰਿਆਂ ਤੱਕ ਜ਼ਰੂਰੀ ਵਸਤਾਂ ਪਹੁੰਚਾ ਕੇ ਇਲਾਕੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ’ਚ ਵੱਡੀ ਭੂਮਿਕਾ ਨਿਭਾਈ। ਇਸ ਇਲਾਕੇ ’ਚ ਕੰਮ ਕਰਨ ਵਾਲੇ ਪ੍ਰਮੁੱਖ ਸਿੱਖਾਂ ’ਚ ਹਰਮਨ ਸਿੰਘ, ਨਿਹਾਲ ਸਿੰਘ, ਸੁੰਦਰ ਸਿੰਘ ਅਤੇ ਮੋਹਨ ਸਿੰਘ ਦੇ ਨਾਂ ਸ਼ਾਮਲ ਹਨ।

ਇਹ ਉਦਘਾਟਨੀ ਸਮਾਗਮ Virsa Club WA ਵੱਲੋਂ ਕੀਤਾ ਗਿਆ, ਜੋ ਆਸਟ੍ਰੇਲੀਆਈ ਸਿੱਖ ਇਤਿਹਾਸ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਕਾਰਜਸ਼ੀਲ ਹੈ। Shire of Manjimup ਵੱਲੋਂ ਪਾਰਕ ’ਚ ਇੱਕ ਪ੍ਰਮੁੱਖ ਸਥਾਨ ਦਿੱਤਾ ਗਿਆ ਅਤੇ Plaque ਨੂੰ ਸਥਾਈ ਤੌਰ ’ਤੇ ਪ੍ਰਦਰਸ਼ਿਤ ਕਰਨ ਲਈ ਕੰਕਰੀਟ ਦਾ ਥੜ੍ਹਾ (plinth) ਬਣਾਇਆ ਗਿਆ।

Sikh

Shire President Donelle Buegge ਨੇ ਕਿਹਾ ਕਿ ਇਹ ਯਾਦਗਾਰ ਸਥਾਨਕ ਇਤਿਹਾਸ ਦੇ ਇੱਕ ਸ਼ਾਨਦਾਰ ਅਧਿਆਏ ਨੂੰ ਦਰਸਾਉਂਦੀ ਹੈ। ਇਹ ਪ੍ਰੋਜੈਕਟ Western Australian Sikh Heritage Trail ਦਾ ਹਿੱਸਾ ਹੈ। ਸਿੱਖ ਭਾਈਚਾਰੇ ਵੱਲੋਂ ਤਰੁਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਖੋਜ ਕਾਰਜਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਪੱਛਮੀ ਆਸਟ੍ਰੇਲੀਆ ’ਚ ਸਿੱਖ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਦੇਣ ’ਚ ਅਹਿਮ ਯੋਗਦਾਨ ਪਾਇਆ ਹੈ।

ਦਰਅਸਲ ਇਹ Manjimup ਤੱਕ Australian Sikh Heritage Trail ਦਾ ਇੱਕ ਹੋਰ ਮਹੱਤਵਪੂਰਨ ਵਿਸਥਾਰ ਹੈ। Broome ਤੋਂ Dongara, Quairading, Coolgardie, Wandering ਅਤੇ Bunbury ਤੋਂ ਹੁੰਦਾ ਹੋਇਆ ਇਹ ਸਫ਼ਰ ਹੁਣ Manjimup ਤੱਕ ਪਹੁੰਚ ਗਿਆ ਹੈ।

Share This Article
Leave a Comment

Leave a Reply

Your email address will not be published. Required fields are marked *