ਆਸਟ੍ਰੇਲੀਅਨ ਪ੍ਰਾਪਰਟੀ ਮਾਰਕੀਟ ’ਚ ਗਿਰਾਵਟ ਦੇ ਬਾਵਜੂਦ ਕੁੱਝ ਖੇਤਰਾਂ ’ਚ ਭਾਰੀ ਉਛਾਲ ਜਾਰੀ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

Sea7 Australia Team
3 Min Read

ਮੈੱਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ’ਚ ਚੱਲ ਰਹੀ ਗਿਰਾਵਟ ਦੇ ਬਾਵਜੂਦ, ਕੁੱਝ ਇਲਾਕੇ ਅਜਿਹੇ ਹਨ ਜਿੱਥੇ ਘਰ ਵੇਚਣ ਵਾਲੇ ਅਜੇ ਵੀ ਭਾਰੀ ਮੁਨਾਫਾ ਕਮਾ ਰਹੇ ਹਨ। ਡਾਟਾ ਫਰਮ Cotality ਦੀ ਤਾਜ਼ਾ ਰਿਪੋਰਟ ਅਨੁਸਾਰ, ਰਾਸ਼ਟਰੀ ਪੱਧਰ ’ਤੇ ਲਗਭਗ 95.4% ਪ੍ਰਾਪਰਟੀ ਦੀ ਵਿਕਰੀ ਨੇ ਮੁਨਾਫਾ ਕਮਾਇਆ ਹੈ, ਜਿਸ ’ਚ median ਮੁਨਾਫਾ 371,000 ਡਾਲਰ ਰਿਹਾ ਹੈ।

ਰਿਪੋਰਟ ਮੁਤਾਬਕ, ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ਲਗਾਤਾਰ ਦੇਸ਼ ਦਾ ਸਭ ਤੋਂ ਵੱਧ ਮੁਨਾਫਾ ਦੇਣ ਵਾਲਾ ਸ਼ਹਿਰ ਬਣਿਆ ਹੋਇਆ ਹੈ। ਇੱਥੇ ਜੂਨ ਤਿਮਾਹੀ ’ਚ 99.8% ਘਰਾਂ ਦੀ ਵਿਕਰੀ ਮੁਨਾਫੇ ’ਚ ਰਹੀ, ਜਿਸ ਦਾ ਔਸਤਨ ਮੁਨਾਫਾ 525,000 ਡਾਲਰ ਸੀ। ਬ੍ਰਿਸਬੇਨ ਦੇ ਰੀਅਲ ਇਸਟੇਟ ਏਜੰਟ Brett Andreassen ਨੇ ਇਸ ਸਥਿਤੀ ਨੂੰ ਮਾਰਕੀਟ ਦਾ normalising ਹੋਣਾ ਦੱਸਿਆ ਹੈ। ਮੁਨਾਫੇ ਦੇ ਮਾਮਲੇ ’ਚ ਐਡੀਲੇਡ (480,400 ਡਾਲਰ) ਅਤੇ ਪਰਥ (470,000 ਡਾਲਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਇਸ ਦੇ ਉਲਟ, ਮੈੱਲਬਰਨ ਅਤੇ ਸਿਡਨੀ ਦੇ ਯੂਨਿਟ ਮਾਰਕੀਟ ਕਾਫੀ ਸੰਘਰਸ਼ ਕਰ ਰਹੇ ਹਨ, ਜਿੱਥੇ ਕ੍ਰਮਵਾਰ 20.8% ਅਤੇ 11.4% ਯੂਨਿਟਾਂ ਨੂੰ ਨੁਕਸਾਨ ’ਚ ਵੇਚਿਆ ਗਿਆ ਹੈ।

ਇਸ ਰਿਪੋਰਟ ’ਚ ਸਭ ਤੋਂ ਵੱਡੀ ਹੈਰਾਨੀ ਵੈਸਟਰਨ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ, ਜਿਸ ਨੇ ਦੇਸ਼ ਦੇ ਬਾਕੀ ਹਿੱਸਿਆਂ ’ਚ ਆਈ ਗਿਰਾਵਟ ਨੂੰ ਮਾਤ ਦਿੱਤੀ ਹੈ। ਰਿਪੋਰਟ ਅਨੁਸਾਰ Chittering ਨੇ ਪੂਰੇ ਦੇਸ਼ ’ਚ ਸਭ ਤੋਂ ਵੱਧ ਮੁਨਾਫਾ (872,500 ਡਾਲਰ) ਦਰਜ ਕੀਤਾ ਹੈ। ਇਸ ਤੋਂ ਇਲਾਵਾ Cambridge (740,000 ਡਾਲਰ) ਅਤੇ Joondalup (732,500 ਡਾਲਰ) ਨੇ ਵੀ ਵੇਚਣ ਵਾਲਿਆਂ ਦੀ ਝੋਲੀ ’ਚ ਭਾਰੀ ਮੁਨਾਫਾ ਪਾਇਆ ਹੈ।

Cotality ਦੇ Head of Research, Gerard Burg ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੇ ਵਾਧੇ ਕਾਰਨ ਵੇਚਣ ਵਾਲਿਆਂ ਨੂੰ ਮੌਜੂਦਾ ਗਿਰਾਵਟ ਤੋਂ ਬਚਾਅ ਮਿਲ ਰਿਹਾ ਹੈ। ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਲਗਾਤਾਰ ਵੱਧਦੀਆਂ ਵਿਆਜ ਦਰਾਂ ਅਤੇ ਮਹਿੰਗਾਈ ਕਾਰਨ ਆਉਣ ਵਾਲੇ ਸਮੇਂ ਵਿੱਚ ਪ੍ਰਾਪਰਟੀ ਵੇਚਣ ਵਾਲਿਆਂ ਦੇ ਮੁਨਾਫੇ ’ਤੇ ਹੋਰ ਦਬਾਅ ਪੈ ਸਕਦਾ ਹੈ।

ਘਾਟੇ ਅਤੇ ਮੁਨਾਫ਼ੇ ’ਤੇ ਹੋਈ ਕੁੱਲ ਰੀਸੇਲ ਦਾ ਅਨੁਪਾਤ

 

Gross loss-making sales Gross profit-making sales

City

Percentage of all sales

Median loss Percentage of all sales

Median profit

Sydney

7.30% -$48,000 92.70% $403,945

Melbourne

11% -$43,626 89.0% $278,000

Brisbane

0.20% -$50,050 99.80% $525,000

Adelaide

1.10% -$100,000 98.90%

$480,400

Perth 1.20% -$95,000 98.80%

$470,000

Hobart 2.40% -$67,500 97.60%

$340,000

Darwin 9.30% -$42,500 90.70%

$180,500

ACT 8.30% -$25,000 91.70%

$319,500

Share This Article
Leave a Comment

Leave a Reply

Your email address will not be published. Required fields are marked *