AI ਦਾ ਵੱਧ ਰਿਹਾ ਖ਼ਤਰਾ! OpenAI ਅਤੇ Anthropic ਦੀਆਂ ਰਿਪੋਰਟਾਂ ’ਚ ਵੱਡੇ ਖੁਲਾਸੇ

Sea7 Australia Team
2 Min Read

ਮੈੱਲਬਰਨ : ਦੁਨੀਆ ਭਰ ’ਚ Artificial Intelligence (AI) ਦੀ ਦੁਰਵਰਤੋਂ ਲਗਾਤਾਰ ਵੱਧ ਰਹੀ ਹੈ। ਤਾਜ਼ਾ ਰਿਪੋਰਟਾਂ ਨੇ ਦਿਖਾਇਆ ਹੈ ਕਿ ਵੱਡੀਆਂ ਟੈੱਕ ਕੰਪਨੀਆਂ ਜਿਵੇਂ OpenAI ਅਤੇ Anthropic ਦੇ ਮਾਡਲ ਹੈਕਿੰਗ, ਹਥਿਆਰ ਬਣਾਉਣ ਅਤੇ ਜਾਸੂਸੀ ਵਰਗੀਆਂ ਖਤਰਨਾਕ ਗਤੀਵਿਧੀਆਂ ’ਚ ਸ਼ਾਮਲ ਪਾਏ ਗਏ ਹਨ।

Anthropic ਵੱਲੋਂ ਜਾਰੀ ਕੀਤੀ ਗਈ 154 ਪੰਨਿਆਂ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਬੁਰੇ ਅਨਸਰਾਂ ਵੱਲੋਂ ਉਨ੍ਹਾਂ ਦੇ AI ਸਿਸਟਮ, Claude, ਦੀ ਵਰਤੋਂ ਵਿਸ਼ਵ ਪੱਧਰ ’ਤੇ ਕੀਤੀ ਜਾ ਰਹੀ ਹੈ। Mali ’ਚ ਇੱਕ ਨਿਗਰਾਨੀ ਸਿਸਟਮ ਬਣਾਉਣ ਲਈ Claude ਦੀ ਵਰਤੋਂ ਕੀਤੀ ਗਈ, ਜੋ 25 ਮਿਲੀਅਨ SIM ਕਾਰਡਾਂ ਦਾ ਡਾਟਾ, ਕਾਲਾਂ ਅਤੇ ਮੈਸੇਜ ਮੋਨੀਟਰ ਕਰ ਸਕਦਾ ਹੈ। Russia ’ਚ, ਡਿਵੈਲਪਰਾਂ ਨੇ ਆਟੋਨੋਮਸ ਡਰੋਨ ਬਣਾਉਣ ਲਈ ਇਸ ਦੀ ਮਦਦ ਲਈ ਜੋ ਬਿਨਾਂ ਮਨੁੱਖੀ ਕੰਟਰੋਲ ਦੇ ਟਾਰਗੇਟ ਨੂੰ ਤਬਾਹ ਕਰ ਸਕਦੇ ਹਨ। ਇਸ ਤੋਂ ਇਲਾਵਾ, Yemen ’ਚ ਮਿਜ਼ਾਈਲ ਪ੍ਰੋਗਰਾਮ ਲਈ, France ’ਚ ਫੇਕ ਨਿਊਜ਼ ਫੈਲਾਉਣ ਲਈ, UAE ’ਚ ਪ੍ਰੋਪੇਗੰਡਾ ਮੁਹਿੰਮ ਚਲਾਉਣ ਲਈ, ਅਤੇ China ’ਚ ਫੇਕ dating apps ਰਾਹੀਂ ਲੋਕਾਂ ਨੂੰ ਧੋਖਾ ਦੇਣ ਲਈ ਵੀ Claude ਦੀ ਵਰਤੋਂ ਹੋਈ ਹੈ।

ਦੂਜੇ ਪਾਸੇ, OpenAI ਦੇ ਏਜੰਟਾਂ ਵੱਲੋਂ ਵੀ ਖਤਰਨਾਕ ਗਤੀਵਿਧੀਆਂ ਸਾਹਮਣੇ ਆਈਆਂ ਹਨ। ਰਿਸਰਚਰਾਂ ਮੁਤਾਬਕ, Hugging Face ਹੈਕ ਤੋਂ ਲਗਭਗ ਦੋ ਮਹੀਨੇ ਪਹਿਲਾਂ, OpenAI ਦੇ ਏਜੰਟਾਂ ਨੇ ਸੌਫਟਵੇਅਰ ਸਰਵਿਸ RubyGems ’ਤੇ ਸਾਈਬਰ ਹਮਲਾ ਕੀਤਾ ਸੀ। ਇਨ੍ਹਾਂ AI ਏਜੰਟਾਂ ਨੇ RubyGems ਪਲੇਟਫਾਰਮ ’ਤੇ ਸੈਂਕੜੇ malicious ਪੈਕੇਜ ਅਪਲੋਡ ਕੀਤੇ। OpenAI ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਹ ਟ੍ਰੇਨਿੰਗ ਅਤੇ ਟੈਸਟਿੰਗ ਦੌਰਾਨ ਆਪਣੇ ਏਜੰਟਾਂ ਦੀਆਂ ਇਨ੍ਹਾਂ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।

ਇਹ ਦੋਵੇਂ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਤੇਜ਼ੀ ਨਾਲ ਵਿਕਸਤ ਹੋ ਰਹੀ AI ਤਕਨੀਕ ਆਮ ਲੋਕਾਂ ਅਤੇ ਦੇਸ਼ਾਂ ਦੀ ਸੁਰੱਖਿਆ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ ਅਤੇ ਦੁਨੀਆ ਨੂੰ ਇਸ ਦੇ ਨਿਯਮ ਸਖ਼ਤ ਕਰਨ ਦੀ ਤੁਰੰਤ ਲੋੜ ਹੈ।

Share This Article
Leave a Comment

Leave a Reply

Your email address will not be published. Required fields are marked *