ਆਸਟ੍ਰੇਲੀਆ ’ਚ AI ਕਾਰਨ ਨਵੇਂ ਘਰਾਂ ਦੇ ਨਿਰਮਾਣ ’ਤੇ ਮੰਡਰਾਇਆ ਸੰਕਟ, ਸਕਿੱਲਡ ਵਰਕਰਜ਼ ਦੀ ਭਾਰੀ ਕਿੱਲਤ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ Artificial Intelligence (AI) ਅਤੇ Data Centres ਦੇ ਨਿਰਮਾਣ ਕਾਰਨ ਦੇਸ਼ ਦੇ ਹਾਊਸਿੰਗ ਪ੍ਰੋਜੈਕਟਾਂ ’ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਸਰਕਾਰੀ ਕਮਿਸ਼ਨ Powering Skills Organisation (PSO) ਦੀ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਨੂੰ 2030 ਤੱਕ ਲਗਭਗ 72,000 ਵਾਧੂ Electricians, Technicians ਅਤੇ ਸਬੰਧਤ Tradespeople ਦੀ ਲੋੜ ਪਵੇਗੀ, ਜਦੋਂ ਕਿ ਪਿਛਲੇ ਸਾਲ ਇਹ ਅੰਦਾਜ਼ਾ 42,000 ਕਾਮਿਆਂ ਦਾ ਸੀ।

ਇਸ ਘਾਟ ਦਾ ਮੁੱਖ ਕਾਰਨ Data Centre ਉਦਯੋਗ ਦਾ ਤੇਜ਼ੀ ਨਾਲ ਪਸਾਰ ਹੈ, ਜਿਸ ਦੀ ਲਾਗਤ ਇਸ ਦਹਾਕੇ ਦੇ ਅੰਤ ਤੱਕ 150 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਸਿਰਫ਼ AI ਇਨਫਰਾਸਟ੍ਰਕਚਰ ਨੂੰ ਹੀ 13,000 Energy Trades Workers ਦੀ ਲੋੜ ਹੈ। PSO ਦੀ CEO Anthea Middleton ਅਨੁਸਾਰ, ਕਈ ਰਾਸ਼ਟਰੀ ਤਰਜੀਹਾਂ ਇੱਕੋ ਸਮੇਂ ਇੱਕੋ ਜਿਹੇ ਸਕਿੱਲਡ ਵਰਕਰਜ਼ ਲਈ ਆਪਸ ’ਚ ਮੁਕਾਬਲਾ ਕਰ ਰਹੀਆਂ ਹਨ, ਜਿਸ ਕਾਰਨ ਫ਼ੈਡਰਲ ਸਰਕਾਰ ਦਾ 1.2 ਮਿਲੀਅਨ ਘਰ ਬਣਾਉਣ ਵਾਲਾ Housing Accord ਟੀਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।

ਰਿਪੋਰਟ ’ਚ ਵਰਕਰਜ਼ ਦੀ ‘Poaching’ ’ਤੇ ਵੀ ਚਿੰਤਾ ਪ੍ਰਗਟਾਈ ਗਈ ਹੈ, ਜਿੱਥੇ ਵੱਡੇ Data Centre ਪ੍ਰੋਜੈਕਟ ਛੋਟੇ ਕਾਰੋਬਾਰਾਂ ਵੱਲੋਂ ਤਿਆਰ ਕੀਤੇ Apprentices ਨੂੰ ਆਕਰਸ਼ਕ ਪੈਕੇਜ ਦੇ ਕੇ ਖਿੱਚ ਲੈਂਦੇ ਹਨ। National Electrical Communications Association ਦੇ CEO Stewart Joyce ਨੇ ਸੁਝਾਅ ਦਿੱਤਾ ਹੈ ਕਿ ਪ੍ਰਭਾਵਿਤ ਛੋਟੇ ਕਾਰੋਬਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਸ ਸਮੱਸਿਆ ਦੇ ਹੱਲ ਲਈ PSO ਨੇ ਸਰਕਾਰ ਨੂੰ ਸਾਰੇ ਵੱਡੇ ਪ੍ਰੋਜੈਕਟਾਂ ’ਤੇ ਪਹਿਲੇ ਅਤੇ ਦੂਜੇ ਸਾਲ ਦੇ Apprentices ਲਈ ਲਾਜ਼ਮੀ Quota ਲਾਗੂ ਕਰਨ ਦੀ ਮੰਗ ਕੀਤੀ ਹੈ।

Share This Article
Leave a Comment

Leave a Reply

Your email address will not be published. Required fields are marked *