NAPLAN Results 2026: ਆਸਟ੍ਰੇਲੀਅਨ ਸਕੂਲਾਂ ’ਚ ਪੜ੍ਹਨ ਅਤੇ ਲਿਖਣ ਦੇ ਨਤੀਜੇ ਹੋਏ ਖਰਾਬ, 3 ’ਚੋਂ 1 ਸਟੂਡੈਂਟ ਟੀਚੇ ਤਕ ਪਹੁੰਚਣ ’ਚ ਅਸਫਲ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਦੇ ਰਾਸ਼ਟਰੀ ਮਿਆਰੀ ਸਕੂਲ ਟੈਸਟ NAPLAN ਦੇ ਤਾਜ਼ਾ ਨਤੀਜਿਆਂ ਵਿੱਚ ਪੜ੍ਹਨ (Reading) ਅਤੇ ਲਿਖਣ (Writing) ਦੇ ਖੇਤਰ ਵਿੱਚ ਗਿਰਾਵਟ ਦੇਖੀ ਗਈ ਹੈ। ACARA ਵਲੋਂ ਜਾਰੀ ਅੰਕੜਿਆਂ ਅਨੁਸਾਰ, ਲਗਭਗ ਇੱਕ ਤਿਹਾਈ (ਹਰ ਤਿੰਨ ’ਚੋਂ ਇੱਕ) ਸਟੂਡੈਂਟ ਨਿਰਧਾਰਤ ਬੈਂਚਮਾਰਕ ਤੱਕ ਪਹੁੰਚਣ ’ਚ ਅਸਫਲ ਰਹੇ ਹਨ, ਜਦੋਂ ਕਿ 10% ਸਟੂਡੈਂਟਸ ਨੂੰ ਵਾਧੂ Support ਦੀ ਲੋੜ ਹੈ।

ਇਹ ਇਮਤਿਹਾਨ ਮਾਰਚ ’ਚ ਤੀਜੀ, 5ਵੀਂ, 7ਵੀਂ, ਅਤੇ 9ਵੀਂ ਦੇ 1.2 ਮਿਲੀਅਨ ਸਟੂਡੈਟ ਵਲੋਂ ਦਿੱਤਾ ਗਿਆ ਸੀ। 5ਵੀਂ, 7ਵੀਂ, ਅਤੇ 9ਵੀਂ ਜਮਾਤ ਦੇ ਸਟੂਡੈਂਟਸ ਲਈ Reading ਸਕੋਰ 2025 ਦੀ ਤੁਲਨਾ ਵਿੱਚ ਪਿੱਛੇ ਗਏ ਹਨ, ਜਦੋਂ ਕਿ ਤੀਜੀ ਜਮਾਤ ਵਿੱਚ ਇਹ ਸਥਿਰ ਰਹੇ ਹਨ।

ਦੂਜੇ ਪਾਸੇ, Numeracy (ਗਣਿਤ) ਵਿੱਚ ਕੁਝ ਸੁਧਾਰ ਦਰਜ ਕੀਤਾ ਗਿਆ ਹੈ, ਖਾਸ ਕਰਕੇ 5ਵੀਂ, 7, ਅਤੇ 9 ਵਿੱਚ। ਸਿੱਖਿਆ ਮੰਤਰੀ Jason Clare ਨੇ ਕਿਹਾ ਕਿ ਇਹ ਨਤੀਜੇ ਵੱਡੀਆਂ ਚੁਣੌਤੀਆਂ ਨੂੰ ਦਰਸਾਉਂਦੇ ਹਨ, ਪਰ Explicit Teaching ਅਤੇ Phonics ਦੀ ਵਰਤੋਂ ਵਾਲੇ ਸਕੂਲਾਂ ਵਿੱਚ ਬਿਹਤਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।

ਸਟੇਟਾਂ ਵਿੱਚੋਂ Victoria ਨੇ ਸਾਰੇ ਵਿਸ਼ਿਆਂ ਵਿੱਚ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ACT ਅਤੇ New South Wales ਦਾ ਨੰਬਰ ਆਉਂਦਾ ਹੈ। ਹਾਲਾਂਕਿ, ਸ਼ਹਿਰੀ ਅਤੇ ਦੂਰ-ਦੁਰਾਡੇ (Remote) ਖੇਤਰਾਂ ਦੇ ਸਟੂਡੈਂਟਸ ਦੇ ਨਤੀਜਿਆਂ ’ਚ ਵੱਡਾ ਫ਼ਰਕ ਅਜੇ ਵੀ ਬਰਕਰਾਰ ਹੈ।

Share This Article
Leave a Comment

Leave a Reply

Your email address will not be published. Required fields are marked *