ਦੁਨੀਆ ਭਰ ’ਚ ਅਮੀਰੀ ਦੇ ਮਾਮਲੇ ’ਚ ਆਸਟ੍ਰੇਲੀਆ ਤੀਜੇ ਨੰਬਰ ’ਤੇ

Sea7 Australia Team
1 Min Read

ਮੈਲਬਰਨ : Swiss bank UBS ਦੀ ਤਾਜ਼ਾ Global Wealth Report ਮੁਤਾਬਕ, ਆਸਟ੍ਰੇਲੀਆ ’ਚ ਰਹਿਣ ਵਾਲੇ ਆਮ ਲੋਕਾਂ ਦੀ ਜਾਇਦਾਦ ’ਚ ਭਾਰੀ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ, Median Wealth (ਔਸਤਨ ਘਰੇਲੂ ਜਾਇਦਾਦ) ਦੇ ਮਾਮਲੇ ’ਚ ਆਸਟ੍ਰੇਲੀਆ ਦੁਨੀਆ ਭਰ ’ਚ ਤੀਜੇ ਸਥਾਨ ’ਤੇ ਆ ਗਿਆ ਹੈ। ਇਸ ਸੂਚੀ ’ਚ Luxembourg ਅਤੇ Belgium ਕ੍ਰਮਵਾਰ ਪਹਿਲੇ ਅਤੇ ਦੂਜੇ ਨੰਬਰ ’ਤੇ ਹਨ।

ਇਸ ਵੱਡੀ ਤਬਦੀਲੀ ਦਾ ਮੁੱਖ ਕਾਰਨ ਆਸਟ੍ਰੇਲੀਆ ਦੀ ਲਗਾਤਾਰ ਵਧ ਰਹੀ ਪ੍ਰਾਪਰਟੀ ਮਾਰਕੀਟ ਹੈ। ਰਿਪੋਰਟ ਦੱਸਦੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਆਸਟ੍ਰੇਲੀਆ ’ਚ USD ਮਿਲੀਅਨੇਅਰਜ਼ ਦੀ ਗਿਣਤੀ ’ਚ 25,000 ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ ਦੇਸ਼ ਅੰਦਰ ਕੁੱਲ 1.6 ਮਿਲੀਅਨ ਲੋਕ ਮਿਲੀਅਨੇਅਰ ਬਣ ਚੁੱਕੇ ਹਨ।

ਇਸ ਤੋਂ ਇਲਾਵਾ, ਦੇਸ਼ ਵਿੱਚ ਅਮੀਰ-ਗਰੀਬ ਵਿਚਾਲੇ ਪਾੜਾ ਵੀ ਘਟਿਆ ਹੈ। ਆਰਥਿਕ ਅਸਮਾਨਤਾ ਨੂੰ ਮਾਪਣ ਵਾਲਾ Gini Coefficient ਪੈਮਾਨਾ Australia ਲਈ ਸੁਧਰ ਕੇ 0.53 ਹੋ ਗਿਆ ਹੈ, ਜੋ ਇਸ ਨੂੰ ਦੁਨੀਆ ਦੇ ਸਭ ਤੋਂ ਬਰਾਬਰੀ ਵਾਲੇ ਦੇਸ਼ਾਂ ਦੀ ਕਤਾਰ ’ਚ ਖੜ੍ਹਾ ਕਰਦਾ ਹੈ। ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਇਹ ਅਮੀਰੀ ਨਕਦ ਪੈਸੇ ਦੀ ਬਜਾਏ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ ਦੀਆਂ ਵਧੀਆਂ ਕੀਮਤਾਂ ’ਤੇ ਨਿਰਭਰ ਹੈ।

Share This Article
Leave a Comment

Leave a Reply

Your email address will not be published. Required fields are marked *