ਮੈਲਬਰਨ ਦੀ ਟੋਲ ਕੰਪਨੀ Linkt ਵੱਲੋਂ ਹਜ਼ਾਰਾਂ ਡਰਾਈਵਰਾਂ ਨੂੰ ਰਿਫੰਡ ਦੇਣ ਦਾ ਐਲਾਨ

Sea7 Australia Team
1 Min Read

ਮੈਲਬਰਨ : ਵਿਕਟੋਰੀਆ ਦੇ ਮੈਲਬਰਨ ਦੀ ਇੱਕ ਪ੍ਰਮੁੱਖ ਟੋਲ ਕੰਪਨੀ Linkt ਨੇ ਸਿਸਟਮ ਦੀ ਇੱਕ ਤਕਨੀਕੀ ਗਲਤੀ ਕਾਰਨ ਹਜ਼ਾਰਾਂ ਡਰਾਈਵਰਾਂ ਕੋਲੋਂ ਗਲਤ ਚਾਰਜ ਵਸੂਲਣ ਦੀ ਗੱਲ ਕਬੂਲੀ ਹੈ। ਕੰਪਨੀ ਮੁਤਾਬਕ, ਇੱਕ classification ਗਲਤੀ ਕਾਰਨ ਲਗਭਗ 90,000 ਗੱਡੀਆਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਕੋਲੋਂ ਪਿਛਲੇ ਇੱਕ ਦਹਾਕੇ (10 ਸਾਲਾਂ) ਦੌਰਾਨ ਲਗਭਗ 1.4 million ਯਾਤਰਾਵਾਂ ਲਈ ਵਾਧੂ ਪੈਸੇ ਵਸੂਲੇ ਗਏ।

ਇਹ ਗਲਤੀ ਮੁੱਖ ਤੌਰ ’ਤੇ CityLink ਅਤੇ West Gate Tunnel ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਨਾਲ ਹੋਈ ਹੈ। Linkt ਦੀ ਪੇਰੈਂਟ ਕੰਪਨੀ Transurban ਦੇ ਬੁਲਾਰੇ Chris Jackson ਨੇ ਜਨਤਕ ਤੌਰ ‘ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਗਾਹਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ।

ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਮਹਿੰਗਾਈ (inflation) ਦਰ ਦੇ ਹਿਸਾਬ ਨਾਲ ਪੂਰਾ ਰਿਫੰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਹੋਈ ਪਰੇਸ਼ਾਨੀ ਦੇ ਬਦਲੇ ਵਾਧੂ ਮੁਆਵਜ਼ਾ (compensation) ਵੀ ਮਿਲੇਗਾ। ਰਾਹਤ ਦੀ ਗੱਲ ਇਹ ਹੈ ਕਿ ਡਰਾਈਵਰਾਂ ਨੂੰ ਇਸ ਲਈ ਖੁਦ ਕੁਝ ਕਰਨ ਦੀ ਲੋੜ ਨਹੀਂ ਹੈ, ਕੰਪਨੀ ਖੁਦ ਉਨ੍ਹਾਂ ਨਾਲ ਸੰਪਰਕ ਕਰੇਗੀ। ਦੂਜੇ ਪਾਸੇ, ਜਿਨ੍ਹਾਂ ਗੱਡੀਆਂ ਕੋਲੋਂ ਗਲਤੀ ਨਾਲ ਘੱਟ ਟੋਲ ਲਿਆ ਗਿਆ ਸੀ, ਉਨ੍ਹਾਂ ਕੋਲੋਂ ਕੋਈ ਬਾਕੀ ਰਕਮ ਨਹੀਂ ਵਸੂਲੀ ਜਾਵੇਗੀ।

Share This Article
Leave a Comment

Leave a Reply

Your email address will not be published. Required fields are marked *