7-Eleven ਦੀਆਂ ਨੀਤੀਆਂ ਕਾਰਨ ਸਿਡਨੀ ’ਚ ਇੰਡੀਅਨ ਮੂਲ ਦੇ ਫਰੈਂਚਾਈਜ਼ੀ ਮਾਲਕ ਬਰਬਾਦ, 1 ਮਿਲੀਅਨ ਡਾਲਰ ਦਾ ਨਿਵੇਸ਼ ਡੁੱਬਿਆ

Sea7 Australia Team
2 Min Read

ਸਿਡਨੀ : ਆਸਟ੍ਰੇਲੀਆ ਵਿੱਚ ਵੱਡੀ ਸੁਪਰਮਾਰਕੀਟ ਕੰਪਨੀ 7-Eleven ’ਤੇ ਇੱਕ ਫਰੈਂਚਾਈਜ਼ੀ ਦੇ ਮਾਲਕਾਂ ਨੇ ਗੰਭੀਰ ਇਲਜ਼ਾਮ ਲਗਾਏ ਹਨ। ਸਿਡਨੀ ਦੇ Kensington ਇਲਾਕੇ ਵਿੱਚ ਪਿਛਲੇ 10 ਸਾਲਾਂ ਤੋਂ 7-Eleven ਪੈਟਰੋਲ ਪੰਪ ਅਤੇ ਸਟੋਰ ਚਲਾ ਰਹੇ ਸੰਨੀ ਅਤੇ ਜੋਤਿਕਾ ਸ਼ਰਮਾ ਨੇ ਦੱਸਿਆ ਕਿ ਕੰਪਨੀ ਨੇ ਉਨ੍ਹਾਂ ਦਾ ਐਗਰੀਮੈਂਟ ਰੀਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ।

ABC ਦੀ ਇੱਕ ਰਿਪੋਰਟ ਅਨੁਸਾਰ 7-Eleven ਨੇ ਉਨ੍ਹਾਂ ਨੂੰ ਸਟੋਰ ਵੇਚਣ ਜਾਂ ਕਾਰੋਬਾਰ ਛੱਡਣ ਦਾ ਬਦਲ ਦਿੱਤਾ ਸੀ। ਪਰ ਜਦੋਂ ਦੀਪਤੀ ਪੰਧੇਰ ਨਾਂ ਦੀ ਇੱਕ ਯੋਗ ਖਰੀਦਦਾਰ ਨੇ ਇਸ ਨੂੰ ਖਰੀਦਣ ਲਈ ਅਪਲਾਈ ਕੀਤਾ, ਤਾਂ ਕੰਪਨੀ ਦੇ ਹੈੱਡ ਆਫਿਸ ਨੇ ਬਿਨਾਂ ਕੋਈ ਕਾਰਨ ਦੱਸੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ। ਨਤੀਜੇ ਵਜੋਂ, ਸੰਨੀ ਅਤੇ ਜੋਤਿਕਾ ਸ਼ਰਮਾ ਨੂੰ ਬਿਨਾਂ ਕਿਸੇ ਮੁਆਵਜ਼ੇ ਦੇ ਆਪਣਾ ਸਟੋਰ ਕੰਪਨੀ ਦੇ ਹਵਾਲੇ ਕਰਨਾ ਪਿਆ, ਜਦਕਿ ਉਨ੍ਹਾਂ ਨੇ ਇਸ ਵਿੱਚ 1 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੋਇਆ ਸੀ।

ਕਾਨੂੰਨੀ ਮਾਹਰਾਂ ਅਨੁਸਾਰ, ਕੰਪਨੀ ਦਾ ਇਹ ਰਵੱਈਆ ਭਾਵੇਂ ਗੈਰ-ਵਾਜਬ ਹੈ, ਪਰ ਮੌਜੂਦਾ ਕਾਨੂੰਨੀ ਚੋਰ ਮੋਰੀਆਂ (loopholes) ਕਾਰਨ ਇਹ ਗੈਰ-ਕਾਨੂੰਨੀ ਨਹੀਂ ਹੈ। ਪੀੜਤ ਪਰਿਵਾਰ ਹੁਣ ਭਾਰੀ ਕਰਜ਼ੇ ਹੇਠ ਹੈ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਿਹਾ ਹੈ। ਜੋਤਿਕਾ ਸ਼ਰਮਾ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ 20 ਤੋਂ ਵੱਧ ਹੋਰ ਫਰੈਂਚਾਈਜ਼ੀ ਪਰਿਵਾਰ ਵੀ 7-Eleven ਦੀਆਂ ਅਜਿਹੀਆਂ ਨੀਤੀਆਂ ਕਾਰਨ ਬਰਬਾਦ ਹੋ ਚੁੱਕੇ ਹਨ। ਦੂਜੇ ਪਾਸੇ, 7-Eleven ਨੇ ਇਸ ਨਿੱਜੀ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Share This Article
Leave a Comment

Leave a Reply

Your email address will not be published. Required fields are marked *