Newspoll ਦੇ ਨਵੇਂ ਸਰਵੇਖਣ ’ਚ One Nation ਆਸਟ੍ਰੇਲੀਆ ’ਚ ਸਭ ਤੋਂ ਅੱਗੇ

Sea7 Australia Team
3 Min Read

ਮੈਲਬਰਨ : PM Anthony Albanese ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਆਸਟ੍ਰੇਲੀਆ ਦੀ net overseas migration ਨੂੰ ਘਟਾ ਕੇ 225,000 ਤੱਕ ਲਿਆਂਦਾ ਜਾਵੇਗਾ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ Pauline Hanson ਦੀ One Nation ਪਾਰਟੀ ਨੇ ਮਸ਼ਹੂਰੀ ਵਿੱਚ ਵੱਡੀ ਛਾਲ ਮਾਰੀ ਹੈ ਅਤੇ Newspoll ਵਿੱਚ 31% ਪ੍ਰਾਇਮਰੀ ਵੋਟਾਂ ਨਾਲ Labor ਤੋਂ ਅੱਗੇ ਨਿਕਲ ਗਈ ਹੈ। Albanese ਦੀ approval rating -24 ’ਤੇ ਪਹੁੰਚ ਗਈ ਹੈ, ਜੋ 2022 ਤੋਂ ਬਾਅਦ ਸਭ ਤੋਂ ਨੀਵਾਂ ਦਰਜਾ ਹੈ।

Newspoll ਦੇ ਅੰਕੜਿਆਂ ਮੁਤਾਬਕ Labor 30%, Coalition 18% ਅਤੇ Greens 11% ’ਤੇ ਹਨ। ਇਹ One Nation ਲਈ ਇਤਿਹਾਸਕ ਉੱਚਾਈ ਹੈ ਅਤੇ Labor ਲਈ 2011–13 ਤੋਂ ਬਾਅਦ ਸਭ ਤੋਂ ਕਮਜ਼ੋਰ ਦਰਜਾ।

ਦਰਅਸਲ One Nation ਨੇ ਉੱਚੇ migration ਅੰਕੜਿਆਂ ਨੂੰ housing shortage ਨਾਲ ਜੋੜ ਕੇ ਲੋਕਾਂ ਵਿੱਚ ਗੁੱਸਾ ਭੜਕਾਇਆ ਹੈ। 2023 ਵਿੱਚ 538,000, 2024 ਵਿੱਚ 429,000 ਅਤੇ 2025 ਵਿੱਚ 306,000 net arrivals ਦਰਜ ਕੀਤੇ ਗਏ ਸਨ। Albanese ਨੇ ਮੰਨਿਆ ਕਿ ਲੋਕ housing ਅਤੇ ਮਹਿੰਗਾਈ ਨਾਲ ਜੂਝ ਰਹੇ ਹਨ ਅਤੇ ਸਰਕਾਰ ਨੂੰ social cohesion ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਲੋਕ-ਲੁਭਾਊ ਸਿਆਸੀ ਪਾਰਟੀਆਂ ਦਾ ਉਭਾਰ ਇੱਕ ਗਲੋਬਲ ਰੁਝਾਨ ਹੈ। ਮੈਂ ਚਾਹੁੰਦਾ ਹਾਂ ਕਿ ਆਸਟ੍ਰੇਲੀਆ ਦੀ ਪਛਾਣ ਸਮਾਜਿਕ ਇਕਜੁੱਟਤਾ ਬਣੇ। ਲੋਕ ਘਰਾਂ ਦੀ ਕਿੱਲਤ ਅਤੇ ਇੱਕ ਅਜਿਹੀ ਆਰਥਿਕਤਾ ਨਾਲ ਜੂਝ ਰਹੇ ਹਨ ਜੋ ਉਨ੍ਹਾਂ ਦੇ ਹੱਕ ਵਿੱਚ ਕੰਮ ਨਹੀਂ ਕਰ ਰਹੀ। ਅਸੀਂ ਅਗਲੇ ਕੁਝ ਸਾਲਾਂ ਵਿੱਚ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਘਟਾ ਕੇ 225,000 ਤੱਕ ਲੈ ਆਵਾਂਗੇ। ਸਾਡਾ ਮੰਨਣਾ ਹੈ ਕਿ ਇਹ ਬਿਲਕੁਲ ਸਹੀ ਅੰਕੜਾ ਹੈ। ਇਹ ਹਕੀਕਤ ਕਿ ਦੁਨੀਆ ਭਰ ਤੋਂ ਲੋਕ ਇੱਥੇ ਆਏ ਹਨ ਅਤੇ ਆਸਟ੍ਰੇਲੀਆ ਨੂੰ ਆਪਣਾ ਘਰ ਕਹਿਣ ਵਿੱਚ ਮਾਣ ਮਹਿਸੂਸ ਕਰਦੇ ਹਨ, ਸਾਡੇ ਲਈ ਇੱਕ ਰਾਸ਼ਟਰੀ ਸਰਮਾਇਆ ਹੈ।’’

ਪ੍ਰਧਾਨ ਮੰਤਰੀ ਨੇ ਪਾਰਟੀ ਮਜ਼ਬੂਤ ਕਰਨ ਲਈ ਮੰਗੀ ਡੋਨੇਸ਼ਨ

ਇਸੇ ਦੌਰਾਨ, Albanese ਨੇ Labor supporters ਨੂੰ appeal ਕੀਤੀ ਹੈ ਕਿ ਉਹ 10 ਡਾਲਰ ਤੋਂ 27 ਡਾਲਰ ਤੱਕ ਦੀ donation ਦੇਣ, ਤਾਂ ਜੋ One Nation ਦੇ ਵਧਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। Liberal MP Ted O’Brien ਨੇ ਇਸ appeal ਨੂੰ “ਹਾਸੋਹੀਣੀ” ਕਹਿ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਇੱਕ ਪਾਸੇ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ ਅਤੇ ਲੇਬਰ ਪਾਰਟੀ ਉਨ੍ਹਾਂ ’ਤੇ ਨਵੇਂ ਖ਼ਰਚ ਦਾ ਬੋਝ ਪਾ ਰਹੀ ਹੈ। ਜਦਕਿ Labor ਨੇ ਜਵਾਬ ਦਿੱਤਾ ਕਿ ਹਰ ਪਾਰਟੀ ਆਪਣੇ supporters ਤੋਂ donations ਮੰਗਦੀ ਹੈ।

ਆਸਟ੍ਰੇਲੀਆ ਵਿੱਚ ਅਗਲਾ ਚੋਣ 2028 ਵਿੱਚ ਹੋਣਾ ਹੈ, ਪਰ ਮੌਜੂਦਾ ਹਾਲਾਤ ਦਰਸਾਉਂਦੇ ਹਨ ਕਿ One Nation ਦੀ anti-immigration ਮੁਹਿੰਮ ਅਤੇ ਲੋਕਾਂ ਦੀ cost-of-living ਚਿੰਤਾ ਨੇ ਰਾਜਨੀਤਿਕ ਮੰਜ਼ਰ ਨੂੰ ਬਦਲ ਦਿੱਤਾ ਹੈ। ਇਹ ਵਿਕਾਸ ਆਸਟ੍ਰੇਲੀਆਈ ਰਾਜਨੀਤੀ ਵਿੱਚ ਵੱਡੇ ਬਦਲਾਅ ਦੀ ਨਿਸ਼ਾਨੀ ਹੈ, ਜਿੱਥੇ ਲੋਕ traditional ਪਾਰਟੀਆਂ ਤੋਂ ਹਟ ਕੇ populist ਵਿਕਲਪਾਂ ਵੱਲ ਵਧ ਰਹੇ ਹਨ।

Share This Article
Leave a Comment

Leave a Reply

Your email address will not be published. Required fields are marked *