ਆਸਟ੍ਰੇਲੀਆ ’ਚ ਬਸੰਤ ਰੁੱਤ ਆਕਸ਼ਨ ਸੀਜ਼ਨ ਦੀ ਸ਼ੁਰੂਆਤ ਰਹੀ ਰਲਵੀਂ-ਮਿਲਵੀਂ

Sea7 Australia Team
2 Min Read
  • ਕਲੀਅਰੈਂਸ ਦਰਾਂ ਸਥਿਰ, ਆਕਸ਼ਨ ਲਈ ਰੱਖੇ ਘਰਾਂ ਦੀ ਗਿਣਤੀ ਘਟੀ

ਮੈੱਲਬਰਨ : ਬਸੰਤ ਰੁੱਤ ਲਈ ਘਰਾਂ ਦੀ ਆਕਸ਼ਨ ਸੀਜ਼ਨ (spring auction season) ਦੀ ਸ਼ੁਰੂਆਤ ਰਲਵੇਂ-ਮਿਲਵੇਂ ਨਤੀਜਿਆਂ ਨਾਲ ਹੋਈ ਹੈ। ਜਿੱਥੇ ਨੈਸ਼ਨਲ ਕਲੀਅਰੈਂਸ ਰੇਟ ਲਗਾਤਾਰ ਚੌਥੇ ਹਫ਼ਤੇ 53% ਤੋਂ ਥੋੜ੍ਹੀ ਘੱਟ ’ਤੇ ਬਿਨਾਂ ਕਿਸੇ ਬਦਲਾਅ ਦੇ ਸਥਿਰ ਰਹੀ, ਉੱਥੇ ਹੀ ਆਕਸ਼ਨ ਲਈ ਰੱਖੀਆਂ ਗਈਆਂ ਪ੍ਰਾਪਰਟੀਜ਼ ਦੀ ਗਿਣਤੀ ’ਚ ਸਪੱਸ਼ਟ ਗਿਰਾਵਟ ਦੇਖਣ ਨੂੰ ਮਿਲੀ, ਜੋ ਪਿਛਲੇ ਸਾਲ ਦੇ ਸ਼ੁਰੂਆਤੀ ਦਿਨ ਦੇ ਮੁਕਾਬਲੇ 31% ਘੱਟ ਸੀ।

ਹਾਲਾਂਕਿ, ਪ੍ਰਾਪਰਟੀ ਮਾਰਕੀਟ ਰਿਸਰਚਰ Cotality ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ’ਚ ਨਿਲਾਮੀ ਗਤੀਵਿਧੀਆਂ ਵਧਣ ਦੀ ਉਮੀਦ ਹੈ, ਜੋ ਇਸ ਹਫ਼ਤੇ ਲਗਭਗ 1,640 ਅਤੇ ਅਗਲੇ ਹਫ਼ਤੇ 1,900 ਤੱਕ ਪਹੁੰਚ ਸਕਦੀਆਂ ਹਨ।

ਮੈੱਲਬਰਨ ’ਚ ਸਭ ਤੋਂ ਵੱਧ ਨਿਲਾਮੀਆਂ ਹੋਈਆਂ, ਜਿੱਥੇ 662 ਘਰ ਆਕਸ਼ਨ ਲਈ ਪੇਸ਼ ਕੀਤੇ ਗਏ ਸਨ। ਇਹ ਪਿਛਲੇ ਹਫ਼ਤੇ ਦੇ ਮੁਕਾਬਲੇ 2.8% ਵੱਧ ਹਨ, ਪਰ ਇੱਕ ਸਾਲ ਪਹਿਲਾਂ ਦੇ ਉਸੇ ਹਫ਼ਤੇ ਦੇ ਮੁਕਾਬਲੇ 28% ਘੱਟ ਹਨ। ਇੱਥੋਂ ਦੀ ਸ਼ੁਰੂਆਤੀ ਕਲੀਅਰੈਂਸ ਰੇਟ ਪਿਛਲੇ ਹਫ਼ਤੇ ਦੇ 54.9% ਤੋਂ ਵਧ ਕੇ ਚਾਰ ਹਫ਼ਤਿਆਂ ਦੇ ਉੱਚ ਪੱਧਰ 58.2% ’ਤੇ ਪਹੁੰਚ ਗਈ।

ਸਿਡਨੀ ’ਚ, 523 ਘਰਾਂ ਦੀ ਨਿਲਾਮੀ ਦੇ ਨਾਲ ਸ਼ੁਰੂਆਤੀ ਕਲੀਅਰੈਂਸ ਰੇਟ 1.4% ਅੰਕ ਵਧ ਕੇ 57.7% ਹੋ ਗਈ, ਜੋ ਕਿ 18 ਹਫ਼ਤਿਆਂ ਦਾ ਸਭ ਤੋਂ ਉੱਚਾ ਪੱਧਰ ਹੈ।

ਜਦਕਿ REA Group ਦੇ ਅੰਕੜਿਆਂ ਅਨੁਸਾਰ ਮੈੱਲਬਰਨ ’ਚ Bundoora ’ਚ ਤਿੰਨ ਬੈੱਡਰੂਮ ਵਾਲਾ ਘਰ 7 ਜਣਿਆਂ ਵਿਚਕਾਰ ਮੁਕਾਬਲੇ ਨਾਲ ਆਪਣੇ ਗਾਈਡ ਤੋਂ 95,000 ਡਾਲਰ ਵੱਧ, 755,000 ਡਾਲਰ ’ਤੇ ਵਿਕਿਆ। Templestowe ’ਚ ਸਭ ਤੋਂ ਵੱਡੀ ਡੀਲ 2.17 ਮਿਲੀਅਨ ਡਾਲਰ ’ਤੇ ਹੋਈ। Port Melbourne ਅਤੇ Surrey Hills ’ਚ ਵੀ ਘਰ ਮਿਲੀਅਨ ਡਾਲਰ ਤੋਂ ਵੱਧ ’ਤੇ ਵਿਕੇ। Ray White ਦੇ auctioneers ਨੇ ਕਿਹਾ ਕਿ ਖਰੀਦਦਾਰ ਹਾਲੇ ਵੀ ਸੰਵੇਦਨਸ਼ੀਲ ਹਨ ਪਰ ਮੁਕਾਬਲਾ ਜਾਰੀ ਹੈ।

Share This Article
Leave a Comment

Leave a Reply

Your email address will not be published. Required fields are marked *