ਮੈਲਬਰਨ : ਸਾਬਕਾ ਪ੍ਰਧਾਨ ਮੰਤਰੀ Tony Abbott ਨੂੰ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦਾ ਪ੍ਰਧਾਨ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਇਹ ਚੋਣ ਪਾਰਟੀ ਦੇ ਸਾਲਾਨਾ ਰਾਸ਼ਟਰੀ ਕਨਵੈਨਸ਼ਨ ਦੌਰਾਨ ਹੋਈ, ਜਿੱਥੇ Abbott ਨੇ ਦੱਸਿਆ ਕਿ ਉਹ ਪਾਰਟੀ ਨੂੰ ਮੁੜ ਖੜ੍ਹਾ ਕਰਨ ਅਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਤਿਆਰ ਹਨ।
Abbott ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦੇਸ਼ “spiritual malaise” ਵਿੱਚ ਹੈ ਅਤੇ ਇਸ ਸੰਕਟ ਦਾ ਹੱਲ ਸਿਰਫ਼ ਲਿਬਰਲ ਵਿਰੋਧੀ ਪੱਖ ਦੇ ਕੋਲ ਹੈ। ਉਸ ਨੇ ਜ਼ੋਰ ਦਿੱਤਾ ਕਿ ਪਾਰਟੀ ਨੂੰ ਲੋਕਾਂ ਨੂੰ ਯਕੀਨ ਦਵਾਉਣਾ ਪਵੇਗਾ ਕਿ ਉਹ ਸਰਕਾਰ ਦਾ ਸਭ ਤੋਂ ਭਰੋਸੇਯੋਗ ਵਿਕਲਪ ਹਨ।
ਉਨ੍ਹਾਂ ਨੇ ਵਿਰੋਧੀ ਧਿਰ ਦੇ ਲੀਡਰ Angus Taylor ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਬਜਟ ਦੇ ਜਵਾਬ ਦੀ ਰਾਤ ਨੂੰ “ending mass migration” ਵਰਗੇ ਮੁੱਦੇ ਉਠਾਏ। Abbott ਨੇ ਮੰਨਿਆ ਕਿ ਪਾਰਟੀ ਮੈਂਬਰਸ਼ਿਪ ਘੱਟ ਹੈ, ਲਗਭਗ 50,000 ਮੈਂਬਰਾਂ ਤੱਕ ਸੀਮਿਤ, ਅਤੇ ਇਸ ਨੂੰ ਵਧਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਲਿਬਰਲ ਪਾਰਟੀ ਪਿਛਲੀਆਂ ਚੋਣਾਂ ਵਿੱਚ ਭਾਰੀ ਹਾਰ ਤੋਂ ਬਾਅਦ ਲੋਕਾਂ ਦਾ ਭਰੋਸਾ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। Angus Taylor ਨੇ ਪਾਰਟੀ ਨੂੰ ਸੱਜੇ ਪੱਖੀ ਆਰਥਿਕ ਅਤੇ ਇਮੀਗ੍ਰੇਸ਼ਨ ਨੀਤੀਆਂ ਵੱਲ ਮੋੜਿਆ ਹੈ, ਜਿਸ ਨਾਲ One Nation ਵੱਲ ਵਧ ਰਹੇ ਸਮਰਥਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Abbott ਨੇ Advance Australia ਦੇ advisory board ਤੋਂ ਹਟਣ ਦਾ ਸੰਕੇਤ ਵੀ ਦਿੱਤਾ ਹੈ, ਤਾਂ ਜੋ ਉਹ ਪੂਰੀ ਤਰ੍ਹਾਂ ਪਾਰਟੀ ਦੇ ਕੰਮਾਂ ਵਿੱਚ ਧਿਆਨ ਦੇ ਸਕਣ।
