ਵਿਕਟੋਰੀਆ ਸਰਕਾਰ ਅਤੇ ਟੀਚਰ ਯੂਨੀਅਨ ਵਿਚਕਾਰ ਸੈਲਰੀ ਬਾਰੇ ਹੋਇਆ ਸਮਝੌਤਾ

Sea7 Australia Team
1 Min Read

ਮੈਲਬਰਨ : ਲੰਬੇ ਸਮੇਂ ਤੋਂ ਚੱਲ ਰਹੇ ਸੈਲਰੀ ਵਿਵਾਦ ਨੂੰ ਖਤਮ ਕਰਨ ਵੱਲ ਮੈਲਬਰਨ ’ਚ ਵੱਡਾ ਕਦਮ ਚੁੱਕਿਆ ਗਿਆ ਹੈ। Australian Education Union (AEU) ਨੇ ਵਿਕਟੋਰੀਆ ਸਰਕਾਰ ਨਾਲ ਸਮਝੌਤਾ ਕਰ ਲਿਆ ਹੈ ਜਿਸ ਅਧੀਨ ਸਰਕਾਰੀ ਸਕੂਲਾਂ ਦੇ ਟੀਚਰਜ਼ ਨੂੰ ਅਗਲੇ ਚਾਰ ਸਾਲਾਂ ਵਿੱਚ 28 ਤੋਂ 32% ਸੈਲਰੀ ਵਾਧਾ ਮਿਲੇਗਾ।

AEU Victorian branch ਦੇ president Justin Mullaly ਨੇ ਕਿਹਾ ਕਿ ਇਹ ਸਮਝੌਤਾ ਲਗਭਗ 80,000 ਟੀਚਰਜ਼, ਪ੍ਰਿੰਸੀਪਲ ਅਤੇ ਸਪੋਰਟ ਸਟਾਫ਼ ਨੂੰ ਕਵਰ ਕਰੇਗਾ। Mullaly ਨੇ ਦੱਸਿਆ ਕਿ ਸਮਝੌਤੇ ਅਨੁਸਾਰ ਇੱਕ senior Victorian teacher ਦੀ ਸੈਲਰੀ 118,000 ਡਾਲਰ ਤੋਂ ਵੱਧ ਕੇ 151,000 ਡਾਲਰ ਹੋ ਜਾਵੇਗੀ, ਜੋ New South Wales ਦੇ ਟੀਚਰਜ਼ ਤੋਂ ਵੀ ਉੱਚੀ ਹੋਵੇਗੀ।

ਇਸ ਸਮਝੌਤੇ ਅਧੀਨ ਟੀਚਰਜ਼ ਨੂੰ ਹਰ ਸਾਲ ਤਿੰਨ ਵਾਧੂ student-free days ਵੀ ਮਿਲਣਗੇ, ਜਿਸ ਨਾਲ ਉਨ੍ਹਾਂ ਨੂੰ ਪਾਠ ਤਿਆਰ ਕਰਨ ਲਈ ਕੁੱਲ ਅੱਠ ਦਿਨ ਮਿਲਣਗੇ। Early childhood staff ਲਈ ਵੀ 39% ਤਨਖ਼ਾਹ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਟੀਚਰਜ਼ ਵੱਲੋਂ ਇਸ ’ਤੇ ਵੋਟਿੰਗ ਜੂਨ ਵਿੱਚ ਹੋਵੇਗੀ ਅਤੇ ਉਮੀਦ ਹੈ ਕਿ ਇਹ ਸਮਝੌਤਾ ਮਨਜ਼ੂਰ ਹੋ ਜਾਵੇਗਾ।

Education Minister Ben Carroll ਨੇ ਕਿਹਾ ਕਿ ਇਹ 4.6 ਬਿਲੀਅਨ ਡਾਲਰ ਦਾ ਸਮਝੌਤਾ ਟੀਚਰਜ਼ ਨੂੰ ਦੇਸ਼ ਵਿੱਚ ਸਭ ਤੋਂ ਵਧੀਆ ਕੰਮਕਾਜੀ ਹਾਲਾਤ ਪ੍ਰਦਾਨ ਕਰੇਗਾ। ਵਿਰੋਧੀ ਧਿਰ ਦੇ ਲੀਡਰ Jess Wilson ਨੇ ਸਰਕਾਰ ਦੀ ਦੇਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ।

Share This Article
Leave a Comment

Leave a Reply

Your email address will not be published. Required fields are marked *