ਸਾਊਥ ਆਸਟ੍ਰੇਲੀਆ ਦੀ 2026 ਸੂਬਾ ਚੋਣਾਂ ਵਿੱਚ Adelaide ਦੀ ਮਹੱਤਵਪੂਰਨ Badcoe ਸੀਟ ’ਤੇ ਪੰਜਾਬੀ ਮੂਲ ਦੇ ਲਿਬਰਲ ਉਮੀਦਵਾਰ Amar Singh ਨੇ ਮਜ਼ਬੂਤ ਚੁਣੌਤੀ ਦਿੱਤੀ, ਪਰ ਅਖੀਰਕਾਰ Labor ਦੀ ਮੌਜੂਦਾ ਸਟੇਟ MP Jayne Stinson ਨੇ ਸੀਟ ਬਚਾ ਲਈ।
ਤਾਜ਼ਾ ਗਿਣਤੀ ਮੁਤਾਬਕ Jayne Stinson ਨੇ ਕਰੀਬ 8453 ਵੋਟਾਂ ਹਾਸਲ ਕੀਤੀਆਂ ਹਨ, ਜਦਕਿ Amar Singh ਚੌਥੇ ਨੰਬਰ ’ਤੇ ਰਹੇ ਅਤੇ ਉਨ੍ਹਾਂ ਨੂੰ 2125 ਵੋਟਾਂ ਮਿਲੀਆਂ। ਦੂਜੇ ਨੰਬਰ ’ਤੇ ਵਨ ਨੇਸ਼ਨ ਦੇ Daniel Shepherd ਰਹੇ ਅਤੇ ਤੀਜੇ ਨੰਬਰ ’ਤੇ Greens ਪਾਰਟੀ ਦੇ ਉਮੀਦਵਾਰ Josh Anderson-Ward ਰਹੇ ਜਿਨ੍ਹਾਂ ਨੇ ਹੁਣ ਤਕ 2789 ਵੋਟਾਂ ਪ੍ਰਾਪਤ ਕੀਤੀਆਂ ਹਨ। ਪ੍ਰਤੀਸ਼ਤ ਦੇ ਹਿਸਾਬ ਨਾਲ Labor ਨੂੰ ਕਰੀਬ 51%, Liberal (Amar Singh) ਨੂੰ 12%, Greens ਨੂੰ 16% ਵੋਟਾਂ ਮਿਲੀਆਂ।
ਖਾਸ ਗੱਲ ਇਹ ਰਹੀ ਕਿ Amar Singh ਦੀ ਉਮੀਦਵਾਰੀ Sikh/Indian ਕਮਿਊਨਿਟੀ ਲਈ ਮਹੱਤਵਪੂਰਨ ਰਹੀ, ਕਿਉਂਕਿ Badcoe ਵਰਗੇ ਸ਼ਹਿਰੀ ਹਲਕੇ ’ਚ ਇਸ ਕਮਿਊਨਿਟੀ ਦੀ ਵੋਟ ਹਿਸੇਦਾਰੀ ਮੌਜੂਦ ਹੈ। ਇਸਦੇ ਬਾਵਜੂਦ, Labor ਨੂੰ sitting MP ਹੋਣ ਦਾ ਫਾਇਦਾ ਅਤੇ Greens ਸਮੇਤ ਹੋਰ ਪਾਰਟੀਆਂ ਦੀਆਂ preference votes ਅੰਤ ਵਿੱਚ ਫੈਸਲਾ ਕਰਨ ਵਾਲੀਆਂ ਸਾਬਤ ਹੋਈਆਂ।
