Western Australia : 13 ਸਾਲ ਦੇ ਮੁੰਡੇ ਨੇ ਸਮੁੰਦਰ ’ਚ ਚਾਰ ਘੰਟੇ ਤੈਰ ਕੇ ਬਚਾਈ ਪਰਿਵਾਰ ਦੀ ਜਾਨ

ਮੈਲਬਰਨ : Western Australia ਦੇ Geographe Bay ਵਿੱਚ ਇੱਕ ਅਦਭੁੱਤ ਘਟਨਾ ਸਾਹਮਣੇ ਆਈ ਹੈ। ਪਰਥ ਤੋਂ 250 ਕਿਲੋਮੀਟਰ ਦੂਰ Geographe Bay ਵਿੱਚ 13 ਸਾਲ ਦਾ Austin Appelbee ਆਪਣੇ ਪਰਿਵਾਰ ਨਾਲ ਸਮੁੰਦਰ ’ਚ ਕਿਸ਼ਤੀ ਚਲਾ ਰਿਹਾ ਸੀ, ਜਦੋਂ ਮੌਸਮ ਖਰਾਬ ਹੋਣ ਕਾਰਨ ਉਹ ਸਮੁੰਦਰ ਅੰਦਰ 4 ਕਿਲੋਮੀਟਰ ਤਕ ਵਹਿ ਗਏ। Austin ਦੀ ਕਿਸ਼ਤੀ ਵਿੱਚ ਪਾਣੀ ਭਰ ਗਿਆ ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਪਰਿਵਾਰ ਤਕ ਮਦਦ ਪਹੁੰਚਾਉਣ ਲਈ ਉਹ ਬਿਨਾਂ ਲਾਈਫ ਜੈਕਟ ਦੇ 4 ਕਿਲੋਮੀਟਰ ਤੱਕ ਤੈਰ ਕੇ ਕੰਢੇ ’ਤੇ ਪਹੁੰਚਿਆ। ਦੋ ਘੰਟੇ ਤੱਕ ਤੈਰਣ ਤੋਂ ਬਾਅਦ ਉਹ ਹੋਰ 2 ਕਿਲੋਮੀਟਰ ਬਗੈਰ ਲਾਇਫ਼ ਜੈਕੇਟ ਤੋਂ ਹੀ ਤੈਰਿਆ। ਅਖ਼ੀਰ ਛੇ ਕੁ ਵਜੇ ਸਮੁੰਦਰ ਕੰਢੇ ਪਹੁੰਚਣ ਤੋਂ ਬਾਅਦ ਉਸ ਨੂੰ ਫ਼ੋਨ ਤਕ ਪਹੁੰਚਣ ਲਈ ਦੋ ਹੋਰ ਕਿਲੋਮੀਟਰ ਦੌੜਨਾ ਵੀ ਪਿਆ।

ਇਸ ਦੌਰਾਨ ਉਸ ਦੀ ਮਾਂ ਜੋਆਨ ਅਤੇ ਦੋ ਛੋਟੇ ਭੈਣ-ਭਰਾ ਲਗਭਗ 10 ਘੰਟੇ ਤੱਕ ਪੈਡਲਬੋਰਡ ਨਾਲ ਚੰਬੜੇ ਰਹੇ। ਆਖ਼ਿਰਕਾਰ ਰਾਤ 8:30 ਵਜੇ ਐਮਰਜੈਂਸੀ ਸੇਵਾਵਾਂ ਨੇ ਸਭ ਨੂੰ ਬਚਾ ਲਿਆ। ਪਰਿਵਾਰ ਹੁਣ ਸੁਰੱਖਿਅਤ ਹੈ। ਮਾਂ ਨੇ ਪੁੱਤਰ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਤੈਰਨਾ ਸਿਖਾਉਣਾ ਬਹੁਤ ਜ਼ਰੂਰੀ ਹੈ। ਮਰੀਨ ਰੈਸਕਿਊ ਕਮਾਂਡਰ ਨੇ Austin ਦੀ ਕੋਸ਼ਿਸ਼ ਨੂੰ “ਸੁਪਰਹਿਊਮਨ” ਕਰਾਰ ਦਿੱਤਾ।