ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਕਲਾ ਮੰਤਰੀ Andrea Michaels ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਸਿਆਸਤ ਛੱਡ ਦੇਣਗੇ। ਉਹ ਐਨਫ਼ੀਲਡ ਹਲਕੇ ਤੋਂ ਮੁੜ ਚੋਣ ਨਹੀਂ ਲੜਣਗੇ ਪਰ ਮਾਰਚ ਤੱਕ ਕੈਬਿਨੇਟ ਵਿੱਚ ਬਣੇ ਰਹਿਣਗੇ। Michaels ਨੇ ਕਿਹਾ ਹੈ ਕਿ ਉਹ ਆਪਣੀ ਕਾਨੂੰਨੀ ਪੇਸ਼ੇਵਰ ਜ਼ਿੰਦਗੀ ਵੱਲ ਵਾਪਸ ਜਾਣਾ ਚਾਹੁੰਦੇ ਹਨ। 2019 ਵਿੱਚ ਚੁਣੀ ਗਈ Michaels ਨੇ ਚਾਰ ਸਾਲਾਂ ਵਿੱਚ ਕਲਾ, ਖਪਤਕਾਰ ਮਾਮਲੇ ਅਤੇ ਛੋਟੇ ਕਾਰੋਬਾਰਾਂ ਲਈ ਮਹੱਤਵਪੂਰਨ ਸੁਧਾਰ ਕੀਤੇ। ਪ੍ਰੀਮੀਅਰ ਪੀਟਰ ਮਾਲਿਨਾਊਸਕਸ ਨੇ ਉਨ੍ਹਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਿਪਟੀ ਪ੍ਰੀਮੀਅਰ ਸੂਜ਼ੈਨ Susan Close ਅਤੇ ਟਰੈਜ਼ਰਰ Stephen Mullighan ਵੀ ਸਿਆਸਤ ਛੱਡਣ ਦਾ ਐਲਾਨ ਕਰ ਚੁੱਕੇ ਹਨ।





