ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦਾ ਕੇਸ ਮਿਲਣ ਮਗਰੋਂ ਚੇਤਾਵਨੀ ਜਾਰੀ

ਮੈਲਬਰਨ: ਮੈਲਬਰਨ ਹਵਾਈ ਅੱਡੇ ’ਤੇ ਮੀਸਲਜ਼ (ਖਸਰੇ) ਦੇ ਇਕ ਨਵੇਂ ਮਾਮਲੇ ਦੀ ਪਛਾਣ ਕੀਤੀ ਗਈ ਹੈ। ਮੈਲਬਰਨ ਹਵਾਈ ਅੱਡੇ ਦੇ T2 ਇੰਟਰਨੈਸ਼ਨਲ ਟਰਮੀਨਲ ਤੋਂ ਬੁੱਧਵਾਰ ਰਾਤ 9:15 ਵਜੇ ਤੋਂ ਰਾਤ 10:30 ਵਜੇ ਦੇ ਵਿਚਕਾਰ ਯਾਤਰਾ ਕਰਨ ਤੋਂ ਬਾਅਦ ਵਿਦੇਸ਼ ਤੋਂ ਪਰਤਣ ਵਾਲਾ ਇੱਕ ਯਾਤਰੀ ਦਾ ਮੀਸਲਜ਼ ਲਈ ਪਾਜ਼ੇਟਿਵ ਪਾਇਆ ਗਿਆ। ਇਹ ਯਾਤਰੀ ਦੁਬਈ ਤੋਂ ਉਡਾਣ EK408 ’ਤੇ ਸੀ। ਜਿਹੜੇ ਲੋਕ ਉਸ ਸਮੇਂ ਦੌਰਾਨ ਫਲਾਈਟ ਜਾਂ ਹਵਾਈ ਅੱਡੇ ’ਤੇ ਸਨ, ਉਨ੍ਹਾਂ ਨੂੰ 18 ਦਿਨਾਂ ਤਕ ਲੱਛਣਾਂ ਦੀ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਗੲੀ ਹੈ। ਇਹ ਵਾਇਰਸ ਆਮ ਤੌਰ ’ਤੇ ਜ਼ੁਕਾਮ ਵਰਗੇ ਲੱਛਣਾਂ ਨਾਲ ਸ਼ੁਰੂ ਹੁੰਦਾ ਹੈ, ਇਸ ਤੋਂ ਬਾਅਦ ਬੁਖਾਰ ਅਤੇ ਧੱਫੜ ਹੁੰਦੇ ਹਨ। ਸਿਹਤ ਵਿਭਾਗ ਨੇ ਕਿਹਾ ਹੈ ਕਿ ਜੇ ਕੋਈ ਲੱਛਣ ਵਿਕਸਤ ਹੁੰਦੇ ਹਨ, ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਕਿਉਂਕਿ ਮੀਸਲਜ਼ ਜਾਂ ਖਸਰਾ ਬਹੁਤ ਛੂਤਕਾਰੀ ਹੈ ਅਤੇ ਟੀਕਾਕਰਨ ਤੋਂ ਵਾਂਝੇ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਸਕਦਾ ਹੈ।

Leave a Comment