Joshua Brown ਤੋਂ ਲੱਗੀ ਲਾਗ ਦੀ ਬਿਮਾਰੀ ਲਈ 1200 ਬੱਚਿਆਂ ਦੀ ਕੀਤੀ ਜਾਵੇਗੀ ਜਾਂਚ
ਮੈਲਬਰਨ : Point Cook ਦੇ ਇੱਕ ਚਾਈਲਡ ਕੇਅਰ ਵਰਕਰ ਤੋਂ ਲੱਗੀ ਲਾਗ ਦੀ ਬਿਮਾਰੀ ਲਈ ਮੈਲਬਰਨ ਭਰ ਦੇ 1200 ਬੱਚਿਆਂ ਦੀ ਜਾਂਚ ਕੀਤੀ ਜਾਵੇਗੀ। Joshua Brown ’ਤੇ 70 ਬੱਚਿਆਂ ਵਿਰੁਧ ਸੈਕਸ ਅਪਰਾਧ ਦਾ ਵੀ ਦੋਸ਼ ਲੱਗਾ ਹੈ। ਉਸ ਨੂੰ 12 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 26 ਸਾਲ ਦੇ Joshua Brown ਨੇ ਮੈਲਬਰਨ ਦੇ 20 ਚਾਈਲਡ ਕੇਅਰ ਸੈਂਟਰਾਂ ’ਚ ਕੰਮ ਕੀਤਾ ਸੀ, ਜਿਸ ਦੀ ਸੂਚੀ ਇਸ ਮਾਮਲੇ ’ਤੇ ਸਰਕਾਰ ਵੱਲੋਂ ਬਣਾਈ ਇੱਕ ਵੈੱਬਸਾਈਟ ’ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਮਾਪਿਆਂ ਨੂੰ ਸਲਾਹ ਲਈ ਸਮਰਪਿਤਾ ਫ਼ੋਨ ਨੰਬਰ 1800 791 241 ਵੀ ਜਾਰੀ ਕੀਤਾ ਗਿਆ ਹੈ। ਵਿਕਟੋਰੀਆ ਸਰਕਾਰ ਮਾਪਿਆਂ ਨਾਲ ਸੰਪਰਕ ਕਰ ਰਹੀ ਹੈ। ਕੁੱਝ ਪਰਿਵਾਰਾਂ ਨੂੰ ਇਲਾਜ ਲਈ 5000 ਡਾਲਰ ਤਕ ਵੀ ਜਾਰੀ ਕੀਤੇ ਗਏ ਹਨ। ਹਾਲਾਂਕਿ ਸੈਕਸ ਅਪਰਾਧ ਦੇ ਦੋਸ਼ ਸਿਰਫ਼ Point Cook ਸਥਿਤ ਇੱਕ ਸੈਂਟਰ ਨਾਲ ਸਬੰਧਤ ਹਨ। ਸੈਕਸ ਅਪਰਾਧ ਪੀੜਤਾਂ ’ਚ ਪੰਜ ਮਹੀਨੇ ਤੋਂ ਦੋ ਸਾਲ ਤਕ ਦੇ ਬੱਚੇ ਸ਼ਾਮਲ ਹਨ। Joshua Brown ਇਸ ਵੇਲੇ ਪੁਲਿਸ ਹਿਰਾਸਤ ’ਚ ਹੈ ਅਤੇ ਊਸ ਨੂੰ 15 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।