ਸਿਡਨੀ ਦਾ ਮਸ਼ਹੂਰ ਲੇਖਕ 13 ਸਾਲ ਦੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਮੈਲਬਰਨ: ਸਿਡਨੀ ਦੇ ਇਕ ਮਸ਼ਹੂਰ ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਨੂੰ 13 ਸਾਲ ਦੀ ਛੋਟੀ ਬੱਚੀ ਨੂੰ ਬਹਿਲਾਉਣ-ਫੁਸਲਾਉਣ ਦੀ ਕੋਸ਼ਿਸ਼ ਕਰਨ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਲੇਖਕ ਦੀ ਪਛਾਣ ਥਾਈਲੈਂਡ ਮੂਲ ਦੇ ਓਲੀਵਰ ਫੋਮਾਵੰਹ ਵਜੋਂ ਹੋਈ ਹੈ। ਸਟ੍ਰਾਈਕ ਫੋਰਸ ਟ੍ਰਾਲਰ ਦੇ ਜਾਸੂਸਾਂ ਦੀ ਜਾਂਚ ਤੋਂ ਬਾਅਦ 41 ਸਾਲ ਦੇ ਫੋਮਾਵੰਹ ਨੂੰ ਸ਼ੁੱਕਰਵਾਰ ਨੂੰ ਸਿਡਨੀ ਦੇ ਪੱਛਮੀ ਇਲਾਕੇ ਓਲਡ ਗਿਲਡਫੋਰਡ ਦੇ ਇਕ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਫੋਮਾਵੰਹ ਇੱਕ ਸਾਬਕਾ ਪ੍ਰਾਇਮਰੀ ਸਕੂਲ ਅਧਿਆਪਕ ਅਤੇ ਕਾਮੇਡੀਅਨ ਹੈ ਜਿਸ ਨੇ ਬਾਅਦ ’ਚ ਬੱਚਿਆਂ ਲਈ ਕਈ ਮਸ਼ਹੂਰ ਕਿਤਾਬਾਂ ਵੀ ਲਿਖੀਆਂ। ਇਨ੍ਹਾਂ ਕਿਤਾਬਾਂ ’ਚ Thai-riffic!, Con-nerd ਅਤੇ The Other Christy. ਸ਼ਾਮਲ ਹਨ।

NSW ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਂਚ ਦੌਰਾਨ, ਵਿਅਕਤੀ ਨੇ ਕਥਿਤ ਤੌਰ ’ਤੇ 13 ਸਾਲ ਦੀ ਲੜਕੀ ਨੂੰ ਅਣਉਚਿਤ ਫੋਟੋਆਂ ਅਤੇ ਵੀਡੀਓ ਭੇਜੇ। ਫੋਮਾਵੰਹ ‘ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੈਕਸ ਲਈ ਤਿਆਰ ਕਰਨ ਲਈ ਕੈਰੀਜ ਸਰਵਿਸ ਦੀ ਵਰਤੋਂ ਕਰਨ ਅਤੇ ਜਿਨਸੀ ਗਤੀਵਿਧੀਆਂ ਲਈ 16 ਸਾਲ ਤੋਂ ਘੱਟ ਉਮਰ ਦੇ ਕੈਰਿਜ ਸਰਵਿਸ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਸਟ੍ਰਾਈਕ ਫੋਰਸ ਟ੍ਰਾਲਰ ਅਧੀਨ ਜਾਂਚ ਜਾਰੀ ਹੈ।

Leave a Comment