ਸਖ਼ਤੀ ਕੰਮ ਨਾ ਆਈ! ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਲਈ ਆਸਟ੍ਰੇਲੀਆ ਸਰਕਾਰ ਬਣਾ ਰਹੀ ਨਵਾਂ ਕਾਨੂੰਨ

ਮੈਲਬਰਨ: ਆਸਟ੍ਰੇਲੀਆ ਸਰਕਾਰ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਨੂੰ ਸੀਮਤ ਕਰਨ ਲਈ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਇਹ ਕਦਮ ਹਾਊਸਿੰਗ ਮਾਰਕੀਟ ਦੇ ਦਬਾਅ ਨੂੰ ਘੱਟ ਕਰਨ ਅਤੇ ਪ੍ਰਵਾਸ ਦੀ ਖਪਤ ਨੂੰ ਘਟਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਕੋਲ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਦਾਖਲਾ ਗਿਣਤੀ ਮਿੱਥਣ ਦਾ ਅਧਿਕਾਰ ਹੋਵੇਗਾ। ਗੰਭੀਰ ਨਿਯਮਾਂ ਦੀ ਉਲੰਘਣਾ ਲਈ ਜਾਂਚ ਅਧੀਨ ਯੂਨੀਵਰਸਿਟੀਆਂ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਰੋਕਿਆ ਜਾਵੇਗਾ। ਨਵੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇੰਟਰਨੈਸ਼ਨਲ ਦਾਖਲੇ ਮਨਜ਼ੂਰ ਕਰਨ ਤੋਂ ਪਹਿਲਾਂ ਦੇਸ਼ ਦੇ ਵਿਦਿਆਰਥੀਆਂ ਲਈ ਮਿਆਰੀ ਕੋਰਸ ਡਿਲੀਵਰੀ ਦਾ ਟਰੈਕ ਰਿਕਾਰਡ ਵਿਖਾਉਣਾ ਹੋਵੇਗਾ। ਯੂਨੀਵਰਸਿਟੀਆਂ ਅਤੇ ਅੱਠ ਦੇ ਸਮੂਹ ਵੱਲੋਂ ਹਮਾਇਤ ਪ੍ਰਾਪਤ ਇਸ ਯੋਜਨਾ ਦਾ ਉਦੇਸ਼ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਾਫ਼-ਸੁਥਰਾ ਰਖਣਾ ਕਰਨਾ ਹੈ। ਇਸ ਵੇਲੇ ਆਸਟ੍ਰੇਲੀਆ ’ਚ 1400 ਯੂਨੀਵਰਸਿਟੀਆਂ ਅਤੇ ਕਾਲਜ ਹਨ ਜੋ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਾਖ਼ਲ ਕਰ ਸਕਦੇ ਹਨ।

Leave a Comment